ਗੁਰਨਾਮ ਭੁੱਲਰ, ਲਵਜੀਤ ,ਦਰਸ਼ਨਜੀਤ ਗੁਰਵਿੰਦਰ ਬਰਾੜ ਸਮੇਤ ਕਈ ਹੋਰ ਗਾਇਕਾ ਨੂੰ ਮਿਲੇਗਾ ਸਟੇਟ ਐਵਾਰਡ -ਬਾਈ ਭੋਲਾ ਯਮਲਾ
ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ/ ਨਿਰਭੈ ਸਿੰਘ ਭਾਗੀਕੇ )
ਨਿਹਾਲ ਸਿੰਂਘ ਵਾਲਾ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਏ ਵੀ ਅਟਵਾਲ ਤੇ ਗਾਇਕ ਸੱਜਣ ਸੰਦੀਲਾ,ਗੀਤਕਾਰ ਪਿੰਦਾ ਗਿੱਲ, ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਗੀਤ ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਰਿਦਮ ਇੰਸਟੀਚਿਊਟ ਆਫ ਪਰਫਾਰਮਿੰਗ ਆਰਟਸ ਐਂਡ ਪ੍ਰੋਫੈਸ਼ਨਲ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਰਟਿਸਟ ਵੈੱਲਫੇਅਰ ਸੁਸਾਇਟੀ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਮਿਤੀ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ 14 ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021 ਅਤੇ ਹੁਨਰ ਦੇ ਮਹਾ ਮੁਕਾਬਲੇ “ਈਈਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ ਦੇ ਉਦਘਾਟਨ ਦੀ ਰਸਮ ਰਾਜ ਬਲਵਿੰਦਰ ਸਿੰਘ ਮਰਾੜ ਐੱਸ ਪੀ ,ਡਾਕਟਰ ਰਣਜੀਤ ਸਿੰਘ ਮਾਨ ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ਮੋਗਾ, ਪ੍ਰਿਤਪਾਲ ਸਿੰਘ ਲਾਲੀ ਬਰਾੜ ਅਤੇ ਸਮਾਜਸੇਵੀ ਬਲਵੰਤ ਸਿੰਘ ਸੰਧੂ ਅਪਣੇ ਕਰ ਕਮਲਾਂ ਨਾਲ ਅਦਾ ਕਰਨਗੇ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਕੈਬਨਿਟ ਮੰਤਰੀ ਪੰਜਾਬ ਸਰਕਾਰ , ਸ੍ਰੀਮਤੀ ਸਵਰਨਜੀਤ ਕੌਰ ਐੱਸ ਡੀ ਐੱਮ ਸ੍ਰੀ ਮੁਕਤਸਰ ਸਾਹਿਬ ਸ਼ਿਰਕਤ ਕਰਨਗੇ ਸਮਾਗਮ ਦੀ ਪ੍ਰਧਾਨਗੀ ਜਗਜੀਤ ਸਿੰਘ ਹਨੀ ਫੱਤਣ ਵਾਲਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਉੱਘੇ ਸਮਾਜ ਸੇਵੀ ਡਾ. ਨਰੇਸ਼ ਪਰੂਬੀ ਚੇਅਰਮੈਨ ਸੇਂਟ ਸਹਾਰਾ ਸੰਸਥਾਵਾਂ ਕਰਨਗੇ, ਵਿਸੇਸ਼ ਮਹਿਮਾਨ ਵਜੋਂ ਡੀ ਐੱਸ ਪੀ ਹਰਵਿੰਦਰ ਸਿੰਘ ਚੀਮਾ ਪੁੱਜਣਗੇ | ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਲਾਭ ਹੀਰਾ, ਬਲਕਾਰ ਸਿੱਧੂ, ਗੁਰਨਾਮ ਭੁੱਲਰ, ਲਵਜੀਤ ਖਾਨ, ਦਰਸ਼ਨ ਜੀਤ, ਅੰਗਰੇਜ ਭੁੱਲਰ , ਸਿਕੰਦਰ, ਸੁੱਖਰਾਜ ਬਰਕੰਦੀ , ਕਾਮੇਡੀਅਨ ਬੂਟਾ ਭੁੱਲਰ, ਲਖਵਿੰਦਰ ਬੁੱਗਾ, ਸਮੇਤ ਪੰਜਾਬ ਦੀਆਂ ਪ੍ਰਸਿੱਧ ਗਿੱਧਾ ਅਤੇ ਭੰਗੜਾ ਦੀਆਂ ਟੀਮਾਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੀਆਂ ਇਸ ਦੌਰਾਨ ਪੰਜਾਬ ਭਰ ਵਿੱਚੋ ਚੁਣੇ ਗਏ ਪ੍ਰਤੀਯੋਗੀਆਂ ਦਾ ਬਹੁਤ ਰੌਚਕ ਮਹਾਂ ਮੁਕਾਬਲਾ ਹੋਵੇਗਾ ਅਤੇ ਜੇਤੂਆਂ ਨੂੰ “ਈਟੀਐਮ ਸਾਇਨਿੰਗ ਸਟਾਰ ਸਟੇਟ ਐਵਾਰਡ “ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ | ਉਕਤ ਅਵਾਰਡ ਦੇ ਲਈ ਆਡੀਸ਼ਨ 25 ਸਤੰਬਰ ਤੱਕ ਚੱਲਣਗੇ ਇੱਕ ਅਕਤੂਬਰ ਨੂੰ ਸੈਮੀਫਾਈਨਲ ਅਤੇ ਮੁੱਖ ਮੁਕਾਬਲਾ 6 ਅਕਤੂਬਰ ਨੂੰ ਹੋਵੇਗਾ ।
