9.6 C
United Kingdom
Monday, May 20, 2024

More

    ਭਾਰਤ ਬੰਦ ਦੀ ਸਫਲਤਾ ਲਈ ਕੀਤਾ 18ਵਾਂ ਹਫ਼ਤਾਵਾਰੀ ਪ੍ਰਦਰਸ਼ਨ ਅਤੇ ਮੋਟਰਸਾਈਕਲ ਮਾਰਚ

    ਚੇਤਨਾ ਮੰਚ, ਲਹਿਰਾਗਾਗਾ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਹਰ ਹਫ਼ਤੇ ਕੀਤਾ ਜਾਂਦਾ ਪ੍ਰਦਰਸ਼ਨ

    ਲਹਿਰਾਗਾਗਾ (ਦਲਜੀਤ ਕੌਰ ਭਵਾਨੀਗੜ੍ਹ) ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਉਸਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਸ਼ਨੀਵਾਰ ਦੀ ਸ਼ਾਮ ਨੂੂੰ ਨਹਿਰ ਦੇ ਪੁਲ ‘ਤੇ 18ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕਰਨ ਤੋਂ ਬਾਅਦ ਸ਼ਹਿਰ ਵਿੱਚ ਪ੍ਰਭਾਵਸ਼ਾਲੀ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮੋਟਰਸਾਈਕਲ ਮਾਰਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੂੰ ਘਰ-ਘਰ ਪਹੁੰਚਾਣ ਲਈ ਕੀਤਾ ਗਿਆ। ਇਸ ਪ੍ਰਦਰਸ਼ਨ ਅਤੇ ਮੋਟਰਸਾਈਕਲ ਮਾਰਚ ਦੀ ਅਗਵਾਈ ਸ਼ਾਮਲ ਮੰਚ ਦੇ ਸਕੱਤਰ ਮਾਸਟਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਜਮਹੂਰੀ ਅਧਿਕਾਰ ਸਭਾ ਦੇ ਰਘਬੀਰ ਭੁਟਾਲ, ਸਫ਼ਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪੂਰਨ ਸਿੰਘ ਖਾਈ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਪਿਆਰ ਸਿੰਘ, ਪਸਸਫ ਦੇ ਸੁਖਦੇਵ ਚੰਗਾਲੀਵਾਲਾ, ਫੀਲਡ ਵਰਕਰਜ਼ ਯੂਨੀਅਨ ਦੇ ਦਰਸ਼ਨ ਸ਼ਰਮਾ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਜੰਗਲਾਤ ਵਰਕਰਜ਼ ਯੂਨੀਅਨ ਦੇ ਜਸਵਿੰਦਰ ਗਾਗਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਤਵੰਤ ਆਲਮਪੁਰ, ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੁਖਜਿੰਦਰ ਲਾਲੀ, ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ ਨੇ ਕੀਤੀ। ਮੋਟਰਸਾਈਕਲ ਮਾਰਚ ਨਹਿਰ ਦੇ ਪੁਲ ਤੋਂ ਸ਼ੁਰੂ ਹੋ ਕੇ ਰਾਮੇ ਵਾਲੀ ਖੂਹੀ, ਕਾਲੋਨੀ ਰੋਡ, ਬੱਸ ਸਟੈਂਡ ਤੋਂ ਹੁੰਦਾ ਹੋਇਆ ਮੰਡੀ ਵਾਲੇ ਮੰਦਰ ਚੌਂਕ ਵਿੱਚ ਇੱਕ ਰੈਲੀ ਦਾ ਰੂਪ ਧਾਰ ਗਿਆ। ਇਸ ਮੌਕੇ ਲੋਕਾਂ ਨੂੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ ਇਤਿਹਾਸਕ ਕਿਸਾਨ ਅੰਦੋਲਨ ਸਿਰਫ਼ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਨਹੀਂ ਰਿਹਾ ਸਗੋਂ ਹੁਣ ਇਹ ਸਮੁੱਚੇ ਕਾਰਪੋਰੇਟ ਵਿਕਾਸ ਮਾਡਲ ਖਿਲਾਫ਼ ਸ਼ਾਂਤਮਈ ਜੰਗ ਵਿੱਚ ਤਬਦੀਲ ਹੋ ਗਿਆ ਹੈ। ਕਾਰਪੋਰੇਟ ਵਿਕਾਸ ਮਾਡਲ ਕਿਸਾਨਾਂ-ਮਜ਼ਦੂਰਾਂ, ਦੁਕਾਨਦਾਰਾਂ, ਮਜ਼ਦੂਰਾਂ, ਮੁਲਾਜ਼ਮਾਂ, ਆਦਿਵਾਸੀਆਂ ਦੇ ਗੁਜ਼ਰ-ਬਸਰ ਦੇ ਵਸੀਲਿਆਂ ਨੂੂੰ ਖੋਹ ਕੇ ਆਪਣੀਆਂ ਤਿਜੌਰੀਆਂ ਭਰਨ ਦਾ ਮਾਡਲ ਹੈ। ਇਹ ਸਮੁੱਚੇ ਭਾਰਤੀ ਲੋਕਾਂ ਦਾ ਦੁਸ਼ਮਨ ਹੈ। ਇਸ ਲਈ ਭਾਜਪਾ ਤੇ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਘਿਨਾਉਣੀਆਂ ਚਾਲਾਂ ਨੂੂੰ ਨਾਕਾਮ ਕਰਨ ਲਈ ਹਰ ਵਰਗ ਦੇ ਲੋਕਾਂ ਨੂੂੰ 27 ਸਤੰਬਰ ਦੇ ਭਾਰਤ ਬੰਦ ਨੂੂੰ ਸਫਲ ਬਣਾਉਣਾ ਚਾਹੀਦਾ ਹੈ। ਦੇਸ਼ ਭਰ ਦੀਆਂ ਸੈਂਕੜੇ ਜਥੇਬੰਦੀਆਂ ਭਾਰਤ ਬੰਦ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੀਆਂ ਹਨ।          

    ਉਨ੍ਹਾਂ ਕਿਹਾ ਕਿ ਇਹ ਲੜਾਈ ਨਸਲਾਂ ਤੇ ਫਸਲਾਂ ਬਚਾਉਣ ਦੇ ਨਾਲ ਨਾਲ ਦੇਸ਼ ਵਿੱਚ ਜਮਹੂਰੀ ਕਦਰਾਂ-ਕੀਮਤਾਂ ਬਚਾਉਣ ਦੀ ਵੀ ਹੈ। ਇਸੇ ਲਈ ਨੌ ਮਹੀਨਿਆਂ ਤੋਂ ਰਾਜਧਾਨੀ ਦਿੱਲੀ ਦੀਅਾਂ ਬਰੂਹਾਂ ‘ਤੇ ਡੇਰੇ ਲਾਈਂ ਬੈਠੇ ਕਿਸਾਨਾਂ ਦੇ ਹੌਸਲੇ, ਸਬਰ ਤੇ ਜਬਤ ਨੇ ਦੇਸ਼-ਦੁਨੀਆ ਦੇ ਚਿੰਤਕਾਂ ਸਮੇਤ ਆਮ ਲੋਕਾਈ ਦੇ ਦਿਲ ਜਿੱਤ ਲਏ ਹਨ ਅਤੇ ਉਹ ਇਸ ਅੰਦੋਲਨ ਵਿੱਚੋਂ ਨਵੇਂ ਭਵਿੱਖ ਦੇ ਨਕਸ਼ ਉੱਭਰਦੇ ਦੇਖ ਰਹੇ ਹਨ। ਇਸ ਪ੍ਰਦਰਸ਼ਨ ਵਿੱਚ ਰਾਮਚੰਦਰ ਸਿੰਘ ਖਾਈ, ਸ਼ਮਿੰਦਰ ਸਿੰਘ, ਤਰਸੇਮ ਭੋਲੂ, ਹਰੀ ਸਿੰਘ ਅੜਕਵਾਸ, ਵਰਿੰਦਰ ਭੁਟਾਲ, ਬਲਦੇਵ ਜਵਾਹਰ ਵਾਲਾ, ਅਜਾਇਬ ਸਿੰਘ ਬਲਵੀਰ ਸਿੰਘ, ਹੌਲਦਾਰ ਤੇਜਾ ਸਿੰਘ, ਸਰਬਜੀਤ ਕਿਸ਼ਨਗੜ੍ਹ, ਨਿਰੰਜਣ ਸਿੰਘ, ਜਗਜੀਤ ਸਿੰਘ, ਮੱਘਰ ਸਿੰਘ, ਤਰਸੇਮ ਗਦੜਿਆਣੀ, ਹਰਬੰਸ ਸਿੰਘ, ਭੋਲਾ ਸਿੰਘ, ਰਾਮ ਸਿੰਘ, ਪਰਵਿੰਦਰ ਸ਼ਰਮਾ, ਜੋਰਾ ਸਿੰਘ ਗਾਗਾ, ਮੈਂਗਲ ਸਿੰਘ, ਜਗਜੀਤ ਸਿੰਘ, ਮੇਜਰ ਲਹਿਰਾ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ।

    Punj Darya

    Leave a Reply

    Latest Posts

    error: Content is protected !!