ਕਰਮ ਸੰਧੂ
ਜਿੰਨਾ ਪੈਟਰੋਲ ਅਸੀਂ ਤੇਰੇ ਪਿੱਛੇ ਫੂਕ ਦਿੱਤਾ ਇੰਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ ਵਾਲੇ ਗੀਤ ਦਾ ਚਰਚਿਤ ਗਾਇਕ ਬਹੁਤ ਖ਼ੂਬਸੂਰਤ ਆਵਾਜ਼ ਦਾ ਮਾਲਕ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਸੋਨੂ ਵਿਰਕ ਜੋ ਕਿਸੇ ਵੀ ਜਾਣ ਪਹਿਚਾਣ ਦਾ ਮੁਥਾਜ ਨਹੀਂ। ਗਾਇਕ ਸੋਨੂ ਵਿਰਕ ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਆਖ਼ਰੀ ਮੁਲਾਕਾਤ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ। ਗਾਇਕ ਸੋਨੂ ਵਿਰਕ ਤੇ ਸੁਦੇਸ਼ ਕੁਮਾਰੀ ਦੇ ਇਸ ਗੀਤ ਨੂੰ ਗੀਤਕਾਰ ਮੀਤ ਗਿੱਦੜਬਾਹਾ ਨੇ ਬਾਕਮਾਲ ਤਰੀਕੇ ਨਾਲ ਕਲਮਬੰਧ ਕੀਤਾ। ਜਿਸ ਦਾ ਮਿਊਜਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਯੂਨੀਵਰਸਲ ਭਾਜੀ (ਨਾਭੇ ਵਾਲੇ) ਉਨ੍ਹਾਂ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਵੀਡੀਓ ਦੀ ਜੇ ਗੱਲ ਕਰੀਏ ਤਾਂ ਬਹੁਤ ਹੀ ਸੂਝਵਾਨ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਨੇ ਵੱਖ-ਵੱਖ ਲੋਕੇਸ਼ਨਾਂ ਤੇ ਇਸ ਗੀਤ ਦਾ ਵੀਡੀਓ ਸ਼ੂਟ ਕੀਤਾ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਤੇ ਜਗਦੇਵ ਟਹਿਣਾ ਹਨ। ਸੋਨੂੰ ਵਿਰਕ ਤੇ ਸੁਦੇਸ਼ ਕੁਮਾਰੀ ਦੇ ਇਸ ਨਵੇਂ ਗੀਤ “ਆਖ਼ਰੀ ਮੁਲਾਕਾਤ” ਨੂੰ ਪੁਆਇੰਟ ਸੈਵਨ ਕੰਪਨੀ ਤੇ ਹਰਦੀਪ ਮਾਨ ਦੀ ਮਾਣਮੱਤੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਦਵਿੰਦਰ ਬਰਨਾਲਾ, ਮੈਂਡੀ ਮੇਕਅੱਪਮੈਨ, ਸੁਖਰੀਤ ਕੌਰ, ਮੰਦਰ ਬੀਹਲੇਵਾਲਾ, ਰਣਧੀਰ ਸਿੰਘ ਮਨੀ ਸੰਘੇੜਾ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।
