
ਕਰਮ ਸੰਧੂ
ਪੰਜਾਬੀ ਸਰੋਤਿਆਂ ਦੀ ਮਹਿਬੂਬ ਗਾਇਕ ਜੋੜੀ ਜੋ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਖੂਬਸੂਰਤ ਗੀਤਾਂ ਨਾਲ ਕਰ ਰਹੇ ਹਨ ਮੇਰੀ ਮੁਰਾਦ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਤੇ ਬੀਬਾ ਜਸਪ੍ਰੀਤ ਕੌਰ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਉਨ੍ਹਾਂ ਨੇ ਅੱਜ ਤੱਕ ਜਿੰਨੇ ਵੀ ਗੀਤ ਗਾਏ ਪੰਜਾਬੀ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤੇ ਤੇ ਇਸ ਜੋੜੀ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਿਆ। ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਗਾਇਕ ਭਿੰਦੇ ਸ਼ਾਹ ਤੇ ਬੀਬਾ ਜਸਪ੍ਰੀਤ ਕੌਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਪੰਜਾਬ ਵਰਸ ਕੈਨੇਡਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਭਿੰਦੇ ਸ਼ਾਹ ਰਾਜੋਵਾਲੀਆ ਨੇ ਖੁਦ ਕਲਮਬੱਧ ਕੀਤਾ ਹੈ। ਜਿਸ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਨਿੰਮਾ ਵਿਰਕ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਹੈ। ਜਿਸ ਦਾ ਵੀਡੀਓ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਵੱਲੋਂ ਬਹੁਤ ਖੂਬਸੂਰਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। ਭਿੰਦੇ ਸ਼ਾਹ ਰਾਜੋਵਾਲੀਆ ਤੇ ਜਸਪ੍ਰੀਤ ਕੌਰ ਦੇ ਇਸ ਗੀਤ ਨੂੰ ਭਿੰਦੇਸ਼ਾਹ ਰਾਜੋਵਾਲੀਆ ਯੂ-ਟਿਊਬ ਚੈਨਲ ਤੇ ਪਰਮਜੀਤ ਢਿੱਲੋਂ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜੇਕਰ ਚੈਨਲ ਤੁਸੀਂ ਸਬਸਕ੍ਰਾਇਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਵੋ ਤਾਂ ਕਿ ਇਹ ਗੀਤ ਜਦੋਂ ਰਿਲੀਜ਼ ਹੋਵੇ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ।