ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨਵੀ ਮੁੱਕੇਬਾਜ਼ ਅਮੀਰ ਖਾਨ ਨੂੰ ਅਮਰੀਕਾ ਵਿੱਚ ਇੱਕ ਉਡਾਣ ਵਿੱਚੋਂ ਫੇਸ ਮਾਸਕ ਦੇ ਮੁੱਦੇ ਦੀ ਵਜ੍ਹਾ ਕਾਰਨ ਉਤਾਰਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 34 ਸਾਲਾਂ ਬ੍ਰਿਟਿਸ਼ ਮੁੱਕੇਬਾਜ਼ ਨੇ ਦੱਸਿਆ ਕਿ ਅਮੇਰੀਕਨ ਏਅਰਲਾਈਨਜ਼ ‘ਤੇ ਉਡਾਣ ਦੌਰਾਨ ਕਿਸੇ ਦੁਆਰਾ ਉਸਦੇ ਸਾਥੀ ਦੇ ਸਹੀ ਤਰ੍ਹਾਂ ਮਾਸਕ ਨਾ ਪਹਿਨਣ ਦੀ ਸ਼ਿਕਾਇਤ ਕਰਨ ਉਪਰੰਤ ਉਹਨਾਂ ਦੋਵਾਂ ਨੂੰ ਅਮਰੀਕੀ ਪੁਲਿਸ ਨੇ ਅਮੇਰੀਕਨ ਏਅਰਲਾਈਨਜ਼ ਦੀ ਉਡਾਣ ਤੋਂ ਬਾਹਰ ਕੱਢ ਦਿੱਤਾ । ਟਵਿੱਟਰ ‘ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ, ਉਸਨੇ ਕਿਹਾ ਕਿ ਉਹ ਨਿਊਯਾਰਕ ਤੋਂ ਕੋਲੋਰਾਡੋ ਸਪ੍ਰਿੰਗਜ਼ ਵਿੱਚ ਇੱਕ ਸਿਖਲਾਈ ਕੈਂਪ ਲਈ ਜਾ ਰਿਹਾ ਸੀ, ਜਿਸ ਦੌਰਾਨ ਇਹ ਸਭ ਵਾਪਰਿਆ। ਖਾਨ ਅਨੁਸਾਰ ‘ਸਪੱਸ਼ਟ ਤੌਰ’ ਤੇ ਅਮਰੀਕਨ ਏਅਰਲਾਈਨਜ਼ ਦੇ ਸਟਾਫ ਦੁਆਰਾ ਇਹ ਸ਼ਿਕਾਇਤ ਕੀਤੀ ਗਈ ਸੀ, ਜਦੋਂ ਕਿ ਮੈਂ ਕੁੱਝ ਗਲਤ ਨਹੀਂ ਕੀਤਾ। ਇਸ ਸਬੰਧੀ ਅਮਰੀਕਨ ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਉਡਾਣ ਭਰਨ ਤੋਂ ਪਹਿਲਾਂ, ਅਮੇਰਿਕਨ ਏਅਰਲਾਈਨਜ਼ ਦੀ ਫਲਾਈਟ 700, ਜੋ ਕਿ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ (ਈ ਡਬਲ ਯੂ ਆਰ) ਤੋਂ ਡੈਲਾਸ-ਫੋਰਟ ਵਰਥ (ਡੀ ਐਫ ਡਬਲਯੂ) ਲਈ ਜਾ ਰਹੀ ਸੀ ਦੋ ਯਾਤਰੀਆਂ ਨੂੰ ਉਤਾਰਨ ਲਈ ਗੇਟ ‘ਤੇ ਵਾਪਸ ਆਈ ਜਿਨ੍ਹਾਂ ਨੇ ਫੇਸ ਮਾਸਕ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
