ਗੁਰਨਾਮ ਭੁੱਲਰ ਸਮੇਤ ਦਰਸ਼ਨਜੀਤ,ਰਣਜੀਤ ਢਿੱਲੋਂ,ਚਟਾਨੀ ਤੇ ਸ਼ਰਨਜੀਤ ਬੈਂਸ ਹੋਰਾਂ ਨੂੰ ਮਿਲੇਗਾ ਸਟੇਟ ਐਵਾਰਡ -ਕੋਰ ਕਮੇਟੀ
ਕਰਮ ਸੰਧੂ
ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਐਂਡ ਪ੍ਰੋਫ਼ੈਸ਼ਨਲ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਅਤੇ ‘ਕਰ ਭਲਾ ਫਾਉਂਡੇਸ਼ਨ ਇੰਡੀਆ’ ਵੱਲੋਂ ਮਿਤੀ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ “14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021” ਅਤੇ ਹੁਨਰ ਦੇ ਮਹਾਂ ਮੁਕਾਬਲੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ ਦੌਰਾਨ ਸਨਮਾਨਿਤ ਹੋਣ ਜਾ ਰਹੀਆਂ ਸ਼ਖ਼ਸੀਅਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ , ਇਸ ਸੰਬੰਧੀ ਰਸਮੀ ਐਲਾਨ ਕਰਦਿਆਂ ਕੋਰ ਕਮੇਟੀ ਦੇ ਚੇਅਰਮੈਨ ਬਾਈ ਭੋਲਾ ਯਮਲਾ ਨੇ ਦੱਸਿਆ ਕਿ ਪੰਜਾਬੀ ਗਾਇਕੀ ਦੇ ਖੇਤਰ ਲਈ ਉੱਘੇ ਗਾਇਕ ਗੁਰਨਾਮ ਭੁੱਲਰ ਨੂੰ , ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਸਾਹਿਤਕਾਰ ਅਸ਼ੋਕ ਚਟਾਨੀ ਮੋਗਾ ਨੂੰ ,ਪੱਤਰਕਾਰਤਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਰਣਜੀਤ ਸਿੰਘ ਢਿੱਲੋਂ ਨੂੰ ,ਸੂਫ਼ੀ ਸੰਗੀਤ ਦੇ ਖੇਤਰ ਲਈ ਗਾਇਕ ਦਰਸ਼ਨਜੀਤ ਨੂੰ ,ਲੇਖਕ ਸਾਹਿਤ ਅਤੇ ਸੰਪਾਦਨ ਦੇ ਖੇਤਰ ਲਈ ਸ਼ਰਨਜੀਤ ਸਿੰਘ ਬੈਂਸ ਨੂੰ ,ਗੀਤਕਾਰੀ ਦੇ ਖੇਤਰ ਲਈ ਉੱਘੇ ਗੀਤਕਾਰ ਕੁਲਦੀਪ ਬਰਾੜ ਡੋਡ ਨੂੰ ,ਸਿੱਖਿਆ ਅਤੇ ਅਧਿਆਪਨ ਦੇ ਖੇਤਰ ਲਈ ਪ੍ਰਿੰਸੀਪਲ ਦਿਗਵਿਜੇ ਸਿੰਘ ਨੂੰ ,ਸੱਭਿਅਕ ਗਾਇਕੀ ਦੇ ਖੇਤਰ ਲਈ ਗਾਇਕ ਸਿਕੰਦਰ ਨੂੰ ,”ਪਰਾਈਡ ਆਫ਼ ਮਾਲਵਾ ਰਾਜ ਪੁਰਸਕਾਰਾਂ ਨਾਲ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਜਾਵੇਗਾ । ਇਸ ਮੌਕੇ ਮਿੱਠੂ ਸਿੰਘ ਝੱਖਡ਼ਵਾਲਾ , ਰੇਸ਼ਮ ਸਿੰਘ ਬੁਰਜਾਂ ,ਸੁਖਦਰਸ਼ਨ ਸਿੰਘ ਟਹਿਣਾ,ਮਨਜੀਤ ਬੁੱਕਣ ,ਅਮਰਜੀਤ ਸਿੰਘ ਫੌਜੀ ,ਰਿਦਮਜੀਤ ਰੁਪਾਣਾ , ਸੰਗੀਤਕਾਰ ਬਾਵਾ ਰਹਿਮਤ ,ਪ੍ਰਧਾਨ ਸੁਖਦੇਵ ਸਿੰਘ ਸਾਗਰ ,ਸੁਖਰਾਜ ਬਰਕੰਦੀ , ਗੁਰਪ੍ਰੀਤ ਅਹਿਲ ,ਗੋਰੀ ਪਾਨ, ਜਗਦੇਵ ਸਿੰਘ ਸਹੋਤਾ, ਸ਼ਰਨਜੀਤ ਸਿੰਘ , ਲਖਵਿੰਦਰ ਸਿੰਘ, ਕਸ਼ਮੀਰ ਸਿੰਘ ਡੋਹਕ, ਏਵੀ ਅਟਵਾਲ , ਸ਼ੇਖਰ ਕੁਮਾਰ ਅਤੇ ਸਿਕੰਦਰ ਸਿੰਘ ਵੜਿੰਗ ,ਗੀਤਕਾਰ ਤਲਵਿੰਦਰ ਸਾਉਕੇ ਹਾਜ਼ਰ ਸਨ ।
