6.9 C
United Kingdom
Sunday, April 20, 2025

More

    ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ

    ਚੰਡੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਾਮਰੇਡ ਸ੍ਰ. ਅਜਮੇਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਦੇ ਕਾਲੇ ਕਨੂੰਨਾਂ ਖਿਲਾਫ 27 ਸਿਤੰਬਰ ਦੇ ਭਾਰਤ ਬੰਦ ਦੀ ਪੁਰਜੋਰ ਹਿਮਾਇਤ ਦਾ ਫ਼ੈਸਲਾ ਕਰਦਿਆਂ ਸਮੂਹ ਦੇਸ਼ਵਾਸੀਆਂ ਨੂੰ ਇਸ ਦੇਸ਼ ਪਧਰੇ ਕਾਰਪੋਰੇਟ ਵਿਰੋਧੀ ਰੋਸ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।  ਫਰੰਟ ਨੇ ਪੰਜਾਬ ਅਤੇ ਦੇਸ਼ ਦੇ ਸਮੁੱਚੇ ਕਿਸਾਨਾਂ ਵਲੋਂ ਸਾਲ ਭਰ ਤੋਂ ਇਸ ਸ਼ਾਨਾਮੱਤੇ ਅਤੇ ਇਤਿਹਾਸਕ ਸੰਘਰਸ਼ ਨੂੰ ਹਜਾਰਾਂ ਕਠਿਨਾਈਆਂ ਦੇ ਬਾਵਜੂਦ ਹੁਣ ਤਕ ਪੂਰੀ ਪ੍ਰਤੀਬੱਧਤਾ ਅਤੇ ਅਨੁਸਾਸ਼ਨ ਨਾਲ ਚਲਾਉਣ ਤੇ ਮਾਣ ਮਹਿਸੂਸ ਕਰਦਿਆਂ ਇਸ ਏਕਤਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਫਰੰਟ ਵਲੋਂ ਹੁਣ ਤਕ ਕਿਸਾਨ ਮੋਰਚੇ ਚ ਜਾਨਾਂ ਵਾਰ ਗਏ ਸਮੁੱਚੇ ਕਿਸਾਨ ਮਜਦੂਰ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ।  ਕੰਵਲਜੀਤ ਖੰਨਾ ਨੇ ਮੀਟਿੰਗ ਦੀ ਕਾਰਵਾਈ ਪ੍ਰੈੱਸ ਦੇ ਨਾਂ ਜਾਰੀ ਕਰਦਿਆਂ ਦੱਸਿਆ ਕਿ ਮਈ ਚ ਸਮੂਹ ਕਿਸਾਨ ਹਿਤੈਸ਼ੀ ਤੇ ਕਾਰਪੋਰੇਟ ਵਿਰੋਧੀ ਸ਼ਕਤੀਆਂ ਨੂੰ ਭਾਰਤ ਬੰਦ ਦੀ ਸਫਲਤਾ ਲਈ ਦਿਨ ਰਾਤ ਇੱਕ ਕਰਨ ਦਾ ਸੱਦਾ ਦਿੱਤਾ। ਉਨਾਂ ਸਮਾਜ ਦੇ ਦੂਸਰੇ ਵਰਗਾਂ ਮਜਦੂਰਾਂ, ਮੁਲਾਜ਼ਮਾਂ, ਕਾਰੋਬਾਰੀਆਂ, ਵਪਾਰੀਆਂ, ਛੋਟੇ ਧੰਦੇ ਵਾਲਿਆਂ ਨੂੰ ਇਸ ਅੰਦੋਲਨ ਚ ਸ਼ਾਮਲ ਹੋ ਕੇ ਲੋਕ ਵਿਰੋਧੀ ਇਨਾਂ ਕਾਲੇ ਕਨੂੰਨਾਂ ਖਿਲਾਫ ਹਰ ਤਰਾਂ ਦੀ ਸਹਾਇਤਾ ਕਰਨ ਅਤੇ ਬੰਦ ਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ। ਇਸ ਸਮੇਂ ਇਕ ਹੋਰ ਫ਼ੈਸਲੇ ਰਾਹੀਂ ਅੰਮ੍ਰਿਤਸਰ ਜਲਿਆਂਵਾਲਾ ਬਾਗ ਦੀ ਇਤਿਹਾਸਕ ਯਾਦਗਾਰ ਦੀ ਨਵੀਨੀਕਰਨ ਦੇ ਨਾਮ ਤੇ ਦਿਖ ਵਿਗਾੜਣ ਅਤੇ ਉਸ ਦਾ ਸੰਗਰਾਮੀ ਸਰੂਪ ਖਤਮ ਕਰਨ ਦੀ ਸਰਕਾਰੀ ਸਾਜਿਸ਼ ਦੀ ਜੋਰਦਾਰ ਨਿੰਦਾ ਕੀਤੀ ਗਈ।  ਮੀਟਿੰਗ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਇਸ ਮਸਲੇ ਤੇ 26 ਸਿਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਉਨਾਂ ਦੱਸਿਆ ਕਿ ਦੇਸ਼ ਦੇ ਲੋਕਾਂ ਨੂੰ ਹਨੇਰੇ ਚ ਰੱਖ ਕੇ ਦੋ ਸਾਲ ਅਰਸੇ ਚ ਅੰਦਰੋ ਅੰਦਰੀ ਕੀਤਾ ਗਿਆ ਨਵੀਨੀ ਕਰਨ ਅਸਲ ਚ ਇਸ ਕੌਮੀ ਧਰੋਹਰ ਨੂੰ ਭਵਿੱਖੀ ਨਸਲ ਤੋਂ ਖੋਹਣ ਦਾ ਯਤਨ ਹੈ। 
    ਆਗੂਆਂ ਨੇ ਕਿਹਾ ਕਿ ਫਰੰਟ ਨੇ ਦੇਸ਼ ਦੇ ਰਾਸ਼ਟਰਪਤੀ ਅਤੇ ਗਵਰਨਰ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਜਨਤਕ ਮਸਲੇ ਚ ਦਖਲ ਦੇ ਕੇ ਕੀਤੀਆਂ ਤਬਦੀਲੀਆਂ ਨੂੰ ਖਤਮ ਕਰਕੇ ਇਸ ਦਰਅਸਲ ਸਰੂਪ ਨੂੰ ਬਹਾਲ ਕੀਤਾ ਜਾਵੇ। ਉਨਾਂ ਜਲਿਆਂਵਾਲਾ ਬਾਗ ਵਿੱਚ ਦਾਖਲਾ ਟਿਕਟ ਲਾਉਣ ਦੇਯਤਨਾੰ ਨੂੰ ਵੀ ਤੁਰੰਤ ਰੋਕਣ ਦੀ ਮੰਗ ਕੀਤੀ। ਇਸ ਸਮੇਂ ਉਨਾਂ ਤੋਂ ਬਿਨਾਂ ਕਾਮਰੇਡ ਮੰਗਤ ਰਾਮ ਪਾਸਲਾ, ਪਰਗਟ ਸਿੰਘ ਜਾਮਾਰਾਏ, ਬੰਤ ਸਿੰਘ ਬਰਾੜ, ਗੁਰਮੀਤ ਸਿੰਘ ਬਖਤਪੁਰ, ਮੰਗਤ ਰਾਮ ਲੋਂਗੋਵਾਲ, ਮਹਿੰਦਰ ਪਾਲ ਸਿੰਘ ਹਾਜ਼ਰ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!