
ਪਥਰਾਲਾ(ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਤਕਰੀਬਨ ਇੱਕ ਸਾਲ ਦੇ ਲੰਬੇ ਸੰਘਰਸ਼ ਵਿੱਚ ਜਿੱਥੇ ਕਿਸਾਨ ਮਜਦੂਰਾਂ ਨੇ ਦਿੱਲੀ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ ਉੱਥੇ ਹੀ ਕਿਸਾਨ ਮਜਦੂਰ ਬੀਬੀਆਂ ਨੇ ਵੀ ਮੋਢੇ ਨਾਲ ਮੋਢਾ ਜੋੜਕੇ ਡਟ ਕੇ ਸਾਥ ਦਿੱਤਾ। ਇਸੇ ਕੜੀ ਦਾ ਹਿੱਸਾ ਪਥਰਾਲੇ ਪਿੰਡ ਦੀਆਂ ਕਿਸਾਨ ਬੀਬੀਆਂ ਵੀ ਬਣੀਆਂ। ਕਿਸਾਨ ਬੀਬੀਆਂ ਵੀ ਭਾਈਆਂ ਦੀ ਤਰ੍ਹਾਂ ਵਾਰੀ – ਵਾਰੀ ਪਿੰਡ ਵਿੱਚੋਂ ਜਥੇ ਬਣਾ ਕੇ ਰਵਾਨਾ ਹੋ ਰਹੀਆਂ ਹਨ। ਅੱਜ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਇਕਬਾਲ ਸਿੰਘ ਸਹਾਰਨ ਪਥਰਾਲਾ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਬਲਾਕ ਆਗੂ ਥਾਪਿਆ ਗਿਆ। ਇਕਬਾਲ ਸਿੰਘ ਸਹਾਰਨ ਦੀ ਇਸ ਨਿਯੁਕਤੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਇਕਾਈ ਪਥਰਾਲਾ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉੱਥੇ ਹੀ ਸਾਰੇ ਮੈਂਬਰ ਤੇ ਅਹੁਦੇਦਾਰਾਂ ਨੇ ਇਕਬਾਲ ਸਿੰਘ ਨੂੰ ਵਧਾਈਆਂ ਵੀ ਦਿੱਤੀਆਂ।
