4.6 C
United Kingdom
Sunday, April 20, 2025

More

    ਪੰਜਾਬ ਸਾਹਿਤ ਅਕਾਦਮੀ ਵਲੋਂ ਕੈਨੇਡਾ ਵਿੱਚ ਵੱਸਦੇ ਪੰਜਾਬੀ ਕਵੀਆਂ ਦਾ ਕਵੀ ਦਰਬਾਰ

    ਚੰਡੀਗੜ ( ਨਿੰਦਰ ਘੁਗਿਆਣਵੀ) ਪੰਜਾਬ ਸਰਕਾਰ ਦੀ ਆਰਟਸ ਕੌਂਸਲ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਪੰਜਾਬ ਸਾਹਿਤ ਅਕਾਦਮੀ ਵਲੋਂ ਕੈਨੇਡੀਅਨ ਕਵੀਆਂ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ,ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਅਰਵਿੰਦਰ ਢਿੱਲੋਂ ਨੇ ਦੱਸਿਆ ਪੰਜਾਬ ਸਾਹਿਤ ਅਕੈਡਮੀ ਵਲੋਂ ਲੰਬੇ ਸਮੇਂ ਤੋਂ ਪੰਜਾਬੀਅਤ ਲਈ ਕੰਮ ਕੀਤਾ ਜਾ ਰਿਹਾ ਹੈ ਡਾ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਨੇ ਕਿਹਾ ਅਸੀਂ ਸੰਸਾਰ ਦੇ ਹਰ ਕੋਨੇ ਵਿਚ ਵੱਸਦੇ ਪੰਜਬੀ ਨੂੰ ਅਪਣੀ ਹਰ ਗਤੀਵਿਧੀ ਨਾਲ ਜੋੜਨਾ ਚਾਹੁੰਦੇ ਹਾ ਕਵੀ ਦਰਬਾਰ ਵਿੱਚ ਸ਼ਾਮਲ ਅਤੇ ਹਾਜਰ ਸੋਰਤਿਆਂ ਨੂੰ ਜੀ ਆਇਆ ਆਖਿਆ। ਕਵੀ ਦਰਬਾਰ ਦੀ ਸ਼ਰੂਆਤ ਕਰਨ ਅਜਾਇਬ ਸਿੰਘ ਸੰਘਾ ਨੇ ਕੀਤੀ ਇਸ ਤੋਂ ਬਾਅਦ ਲਗਾਤਾਰ ਡਾਕਟਰ ਪ੍ਰਿਤਪਾਲ ਕੌਰ ਚਾਹਲ, ਡਾਕਟਰ ਸੇਹਨਾ ਕੇਸ਼ਵਰ, ਪਰਮਜੀਤ ਕੌਰ ਦਿਓਲ, ਡਾਕਟਰ ਰਮਨੀ ਬੱਤਰਾ, ਸੁੰਦਰ ਪਾਲ ਰਾਜਸੰਸੀ, ਹਰਦਿਆਲ ਸਿੰਘ, ਦੀਪ ਪੱਢਾ, ਡਾਕਟਰ ਜਸ ਮਲਕੀ ਤੇ ਸੁਰਿੰਦਰ ਗੀਤ ਨੇ ਬਹੁਤ ਖੂਬਸੂਰਤ ਨਜਮਾ ਅਤੇ ਗਜ਼ਾਲਾ ਨਾਲ ਮਾਹੌਲ ਖੁਸ਼ਗਵਾਰ ਬਣਾ ਦਿੱਤਾ ਅੰਤ ਵਿਚ ਡਾ ਸਰਬਜੀਤ ਕੌਰ ਸੋਹਲ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ ਤੇ ਉਨਾ ਵਿਸ਼ਵ ਦੀ ਕਵਿਤਾ ਇੱਕਠੀ ਕਰ ਕੇ ਛਪਾਏ ਜਾਣ ਦੀ ਗੱਲ ਵੀ ਕਹੀ। ਅਰਵਿੰਦਰ ਢਿੱਲੋਂ ਨੇ ਅਗਲੇ ਹਫਤੇ ਇੱਕ ਵਾਰ ਫੇਰ ਕਨੇਡਾ ਦੇ ਕਵੀਆਂ ਨਾਲ ਮਿਲਣ ਨਾਲ ਪ੍ਰੋਗਰਾਮ ਸਮਾਪਤ ਕੀਤਾ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!