ਕਰਮ ਸੰਧੂ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਉੱਭਰ ਰਿਹਾ ਨੌਜਵਾਨ ਗਾਇਕ ਦੀਪ ਗਿੱਲ ਜੋ ਆਪਣੇ ਨਵੇਂ-ਨਵੇਂ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ ਤੇ ਸਰੋਤਿਆਂ ਨੂੰ ਉਨ੍ਹਾਂ ਦੇ ਗੀਤ ਖੂਬ ਪਸੰਦ ਆ ਰਹੇ ਹਨ। ਗਾਇਕ ਦੀਪ ਗਿੱਲ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਜ਼ਮਾਨਾ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਹੈ। ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਗਿੱਲ ਨੇ ਦੱਸਿਆ ਹੈ ਕਿ ਇਸ ਗੀਤ ਨੂੰ ਦੀਪ ਗਿੱਲ ਨੇ ਕਲਮਬੰਧ ਕੀਤਾ ਹੈ। ਜਿਸ ਦਾ ਮਿਊਜ਼ਿਕ ਮਿਊਜ਼ਿਕ ਡਾਇਰੈਕਟਰ ਸੰਨੀ ਸੈਵਨ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਬਾਕਮਾਲ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਇਸ ਨਵੇਂ ਗੀਤ ਨੂੰ ਮਾਹੀ ਰਿਕਾਰਡਸ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਸਰੋਤੇ ਯੂ-ਟਿਊਬ ਅਤੇ ਸੋਸ਼ਲ ਮੀਡੀਆ ਤੇ ਬੇਹੱਦ ਪਿਆਰ ਦੇ ਰਹੇ ਹਨ। ਸੁਰਜੀਤ ਗਿੱਲ ਨੇ ਅੱਗੇ ਦੱਸਿਆ ਹੈ ਉਮੀਦ ਹੈ ਜਿਸ ਤਰ੍ਹਾਂ ਤੁਸੀਂ ਦੀਪ ਗਿੱਲ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਤੁਸੀਂ ਇਸ ਨਵੇਂ ਗੀਤ ਨੂੰ ਵੀ ਮਾਣ ਬਖਸ਼ੋਗੇ।
