ਪਥਰਾਲਾ (ਬਹਾਦਰ ਸਿੰਘ ਸੋਨੀ/ਪੰਜ ਦਰਿਆ ਬਿਊਰੋ) ਬੀਤੇ ਕੁੱਝ ਸਾਲ ਪਹਿਲਾਂ ਪਿੰਡ ਪਥਰਾਲਾ ਦੇ ਅੰਦਰਲੇ ਗੁਰਦਵਾਰਾ ਸਾਹਿਬ ‘ਗੁਰਦਵਾਰਾ ਸਾਹਿਬ ਦੂਖ ਨਿਵਾਰਣ ਯਾਦਗਾਰ ਪੰਜ ਪਿਆਰੇ’ ਦਾ ਨਵਾਂ ਸੁੰਦਰ ਦਰਬਾਰ ਸਾਹਿਬ ਸਵਰਗਵਾਸੀ ਬਾਬਾ ਲਾਭ ਸਿੱਘ ਜੀ ਕਾਰ ਸੇਵਾ ਵਾਲਿਆਂ ਵਲੋਂ ਤਿਆਰ ਕੀਤਾ ਗਿਆ ਸੀ। ਅੱਜ ਉਹਨਾਂ ਦੇ ਵਰੋਸਾਏ ਸੇਵਾਦਾਰ ਬਾਬਾ ਸੁੱਚਾ ਸਿੰਘ ਜੀ ਕਾਰ ਸੇਵਾ ਵਾਲਿਆਂ ਵਲੋਂ ਗੁਰਦਵਾਰਾ ਸਾਹਿਬ ਦੇ ਖੁੱਲ੍ਹੇ ਅਤੇ ਹਵਾਦਾਰ ਲੰਗਰ ਹਾਲ ਦਾ ਨੀਂਹ ਪੱਥਰ ਪਿੰਡ ਪਥਰਾਲਾ ਦੀ ਸੰਗਤ ਦੇ ਸਹਿਯੋਗ ਦੇ ਨਾਲ ਰੱਖਿਆ ਗਿਆ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਨਾਜਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਪਥਰਾਲਾ ਦੀ ਸੰਗਤ ਨੇ ਕਾਰ ਸੇਵਾ ਵਾਲੇ ਬਾਬਾ ਜੀ ਕੋਲ ਜਾ ਕੇ ਲੰਗਰ ਹਾਲ ਬਣਾਉਣ ਦੀ ਸੇਵਾ ਸੰਭਾਲਣ ਦੀ ਬੇਨਤੀ ਕੀਤੀ ਜੋ ਕਿ ਬਾਬਾ ਜੀ ਵਲੋਂ ਪ੍ਰਵਾਨ ਕਰ ਲਈ ਗਈ ਨਾਲ ਹੀ ਬਾਬਾ ਜੀ ਨੇ ਨਗਰ ਪਥਰਾਲਾ ਦੀ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਹੀ ਜਲਦੀ ਲੰਗਰ ਹਾਲ ਦੀ ਸ਼ੁਰੂਆਤ ਕਰਕੇ ਥੋੜੇ ਸਮੇਂ ਵਿੱਚ ਤਿਆਰ ਕਰ ਦਿੱਤਾ ਜਾਵੇਗਾ। ਅੱਜ ਸਾਰੇ ਹੀ ਨਗਰ ਦੀ ਸੰਗਤ ਦੇ ਸਹਿਯੋਗ ਦੇ ਨਾਲ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਦੱਸਿਆ ਕਿ ਲੰਗਰ ਹਾਲ ਦੀ ਲੰਬਾਈ 100 ਫੁੱਟ ਅਤੇ ਚੌੜਾਈ 70 ਫੁੱਟ ਤਿਆਰ ਕੀਤੀ ਜਾਵੇਗੀ।

