ਮੋਗਾ (ਮਿੰਟੂ ਖੁਰਮੀ)

ਦੁਨੀਆਂ ਭਰ ਦੇ ਲੋਕਾਂ ਵਾਸਤੇ ਡਰਾਉਣੀ ਬਣ ਚੁੱਕੀ ਕਰੋਨਾ ਦੀ ਬਿਮਾਰੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ ਜਿਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲੱਖਾਂ ਲੋਕ ਬਿਮਾਰ ਹੋ ਰਹੇ ਹਨ, ਕਰੋੜਾਂ ਲੋਕ ਹੋਰ ਇਸ ਦੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਤੋੰ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿਹਤ ਮਾਹਰਾਂ ਅਨੁਸਾਰ ਇਸ ਵਾਇਰਿਸ ਦੀ ਰੋਕ ਥਾਮ ਵਾਸਤੇ ਸਿਰਫ਼ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਹਜ਼ਾਰਾਂ ਲੋਕ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਤਰ੍ਹਾਂ ਦੇ ਇਨਸਾਨਾਂ ਵਿੱਚੋ ਮੋਗਾ ਸ਼ਹਿਰ ਦੇ ਬਜ਼ੁਰਗ ਬਲਵਿੰਦਰ ਸਿੰਘ ਆਪਣੇ ਹੀ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਬਲਵਿੰਦਰ ਸਿੰਘ ਸ਼ਹਿਰ ਦੇ ਹਰ ਗਲੀ ਮੁਹੱਲੇ ਜਾਂਦੇ ਹਨ, ਤੁਰੇ ਜਾਂਦੇ ਲੋਕਾਂ ਨੂੰ ਨਿੱਕੀ ਬੋਤਲ ਵਿੱਚ ਪਾਈ ਸਪਰੇਹ ਨਾਲ ਸੈਨਿਟਾਇਜ ਕਰਦੇ ਹਨ। ਬਲਵਿੰਦਰ ਸਿੰਘ ਦੇ ਪਾਏ ਕੱਪੜਿਆਂ ਉੱਪਰ ਕਰੋਨਾ ਤੋਂ ਜਾਗਰੂਕ ਕਰਦੇ ਵੱਖ ਵੱਖ ਨਾਹਰੇ ਲਿਖੇ ਹੋਏ ਹਨ। ਬਲਵਿੰਦਰ ਸਿੰਘ ਦੇ ਇਸ ਕਾਰਨਾਮੇ ਦੀ ਚਾਰੇ ਪਾਸੇ ਖੂਬ ਸਲਾਹੁਤਾ ਹੋ ਰਹੀ ਹੈ।