ਸ਼੍ਰੀ ਅੰਮ੍ਰਿਤਸਰ ਤੋਂ ਮਿਲਾਨ ਆਉਣ ਵਾਲੀ ਉਡਾਣ ਰੱਦ ਹੋਣ ਨਾਲ ਲੋਕਾਂ ਕੀਤੀ ਏਅਰ ਲਾਈਨ ਦੀ ਮੁਰਦਾਬਾਦ
ਰੋਮ (ਕੈਂਥ) ਇਟਲ਼ੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਅਪ੍ਰੈਲ ਦੇ ਅਖੀਰ ਵਿੱਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾਈ ਗਈ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਇਟਲੀ ਰਹਿੰਦੇ ਭਾਰਤੀ ਜੋ ਛੁੱਟੀਆਂ ਕੱਟਣ ਲਈ ਭਾਰਤ ਗਏ ਸਨ, ਉਹ ਇਟਲ਼ੀ ਸਰਕਾਰ ਦੇ ਇਸ ਫੈਸਲੇ ਕਾਰਨ 4 ਮਹੀਨਿਆਂ ਤੋਂ ਭਾਰਤ ਵਿੱਚ ਹੀ ਸਨ, 1 ਸਿਤੰਬਰ ਤੋਂ ਇਟਲ਼ੀ ਸਰਕਾਰ ਦੁਆਰਾ ਲਏ ਨਵੇਂ ਫੈਸਲੇ ਅਨੁਸਾਰ ਜਿਸ ਵਿੱਚ ਇਟਲੀ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਹਟਾਉਣ ਤੋਂ ਬਾਅਦ ਸਿੱਧੀਆਂ ਫਲਾਈਟਾਂ ਦੇ ਚੱਲਣ ਦਾ ਇੰਤਜਾਰ ਕਰ ਰਹੇ ਸਨ, ਉਹਨਾਂ ਦਾ ਉਹ ਇੰਤਜਾਰ ਉਦੋਂ ਖਤਮ ਹੋ ਗਿਆ , ਜਦੋਂ ਇਟਲੀ ਦੀ ਹਵਾਈ ਕੰਪਨੀ ਨਾਇਉਜ ਦੀ ਫਲਾਈਟ 344 ਯਾਤਰੀਆਂ ਨਾਲ ਅਮ੍ਰਿੰਤਸਰ ਤੋਂ ਚੱਲ ਕੇ ਸਿੱਧੀ ਰੋਮ ਪਹੁੰਚੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਫਲਾਈਟਾਂ ਦੀ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਪਰ ਪ੍ਰੇਸ਼ਾਨੀ ਉਦੋਂ ਬਣ ਗਈ ਜਦੋਂ ਇੰਡੀਕੋ ਏਅਰ ਲਾਈਨ ਦੀ ਉਡਾਣ 11 ਸਤੰਬਰ ਨੂੰ ਜਦੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਿਲਾਨ ਲਈ ਉਡਾਣ ਭਰਨ ਦੀ ਬਜਾਏ ਰੱਦ ਹੋ ਗਈ ਜਿਸ ਨਾਲ ਸੈਂਕੜੇ ਯਾਤਰੀ ਰੱਜ ਕੇ ਖੱਜਲ ਖ਼ੁਆਰ ਹੋ ਘਰਾਂ ਨੂੰ ਮੁੜੇ।ਇਸ ਮੌਕੇ ਯਾਤਰੀਆਂ ਨੇ ਇੰਡੀਕੋ ਏਅਰਲਾਈਨ ਮੁਰਦਾਬਾਦ ਦੇ ਨਾਹਰੇ ਵੀ ਲਗਾਏ ।ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਯਾਤਰੀਆਂ ਨੇ ਦੂਰਸੰਚਾਰ ਰਾਹੀ ਗੱਲ-ਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਇਹ ਫਲਾਈਟ 8 ਸਤੰਬਰ ਚੱਲਣੀ ਸੀ ਪਰ ਨਹੀ ਚੱਲੀ ਫਿਰ 10 ਤਾਰੀਖ਼ ਦਾ ਕਿਹਾ ਗਿਆ ਤੇ ਬਾਅਦ ਵਿੱਚ 11 ਸੰਤਬਰ ਦਾ ਸੁਨੇਹਾ ਆ ਗਿਆ ਜਿਸ ਲਈ ਉਹ ਛੋਟੇ ਛੋਟੇ ਬੱਚਿਆਂ ਨਾਲ ਰਾਤ ਦੇ ਧੱਕੇ ਖਾਂਦੇ ਹੋਏ ਏਅਰਪੋਰਟ ਪਹੁੰਚੇ ਕਿਉਂਕਿ ਉਡਾਣ ਤੜਕੇ 5 ਵਜੇ ਸੀ ਤੇ ਜਦੋ ਉਹ ਏਅਰਪੋਰਟ ਪਹੁੰਚੇ ਤਾਂ ਟਿਕਟਾਂ ਵਾਲੇ ਭਾਈ ਦਾ ਸੁਹੇਨਾ ਫਿਰ ਆ ਗਿਆ ਕਿ ਉਡਾਣ 3 ਘੰਟੇ ਲੇਟ ਹੈ ਪਰ ਜਦੋ 3 ਘੰਟੇ ਵੀ ਬੀਤ ਗਏ ਤਾਂ ਫਿਰ ਪਤਾ ਲੱਗਾ ਕਿ ਉਡਾਣ ਹੀ ਰੱਦ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਹੀ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਥੱਕ ਹਾਰ ਕੇ ਵਾਪਸ ਘਰ ਨੂੰ ਮੁੜ ਰਹੇ ਹਨ। ਇਹਨਾਂ ਸਭ ਯਾਤਰੀਆਂ ਨੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਖੁੱਜਲ ਖ਼ੁਆਰੀ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਕਿ ਆਖਿਰ ਕਿਉਂ ਉਹਨਾਂ ਨੂੰ ਕੁਝ ਏਅਰ ਲਾਈਨ ਤੇ ਟ੍ਰੈਵਲ ਏਜੰਸੀਆਂ ਵਾਲ਼ਿਆਂ ਇੱਦਾਂ ਪਰੇਸ਼ਾਨ ਕੀਤਾ ਉਹਨਾਂ ਨੂੰ ਉਹਨਾਂ ਦਾ ਬਣਦਾ ਹਰਜਾਨਾ ਦਿੱਤਾ ਜਾਵੇ।ਇਸ ਸਾਰੀ ਘਟਨਾ ਕ੍ਰਮ ਸੰਬਧੀ ਜਦੋ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੇ ਇਸ ਪ੍ਰਾਈਵੇਟ ਚਾਰਟਡ ਜਹਾਜ਼ ਇੰਡੀਕੋ ਨੂੰ ਸ੍ਰੀ ਅੰਮ੍ਰਿਤਸਰ ਤੋਂ ਮਿਲਾਣ ਰੂਟ ਲਈ ਚਲਾਉਣ ਵਾਲੇ ਇਟਲੀ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੀ ਹੈਰਾਨੀ ਪ੍ਰਗਟ ਕੀਤੀ ਕਿ ਆਖਿਰ ਇਹ ਕੀ ਹੋ ਰਿਹਾ ਹੈ ਉਹਨਾਂ ਨੂੰ ਉਡਾਣ ਰੱਦ ਹੋਣ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਪਰ ਉਹ ਜਲਦ ਅਗਲੀ ਉਡਾਣ ਦਾ ਪ੍ਰਬੰਧ ਕਰਕੇ ਸਭ ਯਾਤਰੀਆਂ ਨੂੰ ਜਿੰਮੇਵਾਰੀ ਨਾਲ ਮਿਲਾਨ ਲਿਆਉਣਗੇ ਦੂਜੇ ਪਾਸੇ ਕੁਝ ਇਸ ਕੰਮ ਦੇ ਮਾਹਿਰਾ ਦਾ ਕਹਿਣਾ ਕਿ ਏਅਰਲਾਈਨ ਨੂੰ ਪੇਮੈਂਟ ਨਾ ਹੋਣ ਕਾਰਨ ਇਹ ਸਭ ਹੋਇਆ ਹੈ। ਇਸ ਘਟਨਾ ਪਿੱਛੇ ਕਾਰਨ ਚਾਹੇ ਜੋ ਵੀ ਹੋਵੇ ਪਰ ਖੱਜਲ ਖ਼ੁਆਰੀ ਆਮ ਲੋਕਾਂ ਦੀ ਹੋ ਰਹੀ ਹੈ ਜਿਸ ਸੰਬਧੀ ਇਟਾਲੀਅਨ ਪੰਜਾਬੀ ਪ੍ਰੈੱਸ ਕੱਲਬ ਵੱਲੋ ਇਟਲੀ ਤੇ ਭਾਰਤ ਦੇ ਸਭ ਟ੍ਰੈਵਲ ਏਜੰਟਾਂ ਨੂੰ ਅਪੀਲ ਹੈ ਕਿ ਉਹ ਵਕਤ ਦੇ ਝੰਬਿਓ ਇਹਨਾਂ ਭਾਰਤੀ ਕਾਮਿਆਂ ਨਾਲ ਕਿਰਪਾ ਅਜਿਹਾ ਨਾ ਕਰਨ ਕਿਉਂ ਕਿ ਇਹ ਲੋਕ ਤ ਪਹਿਲਾਂ ਹੀ ਕੋਵਿਡ -19 ਦੀ ਮਾਰ ਹੇਠ ਆਪਣੇ ਕੰਮ ਕਾਰ ਉਜਾੜ ਚੁੱਕੇ ਹਨ ਤੇ ਜਹਾਜ਼ਾਂ ਦੀਆਂ ਟਿਕਟਾਂ ਵੀ ਸਾਕ ਸੰਬੰਧੀਆਂ ਤੋਂ ਉਧਾਰ ਫੜਕੇ ਕਰਵਾ ਰਹੇ ਹਨ।
