12.4 C
United Kingdom
Sunday, May 11, 2025

ਲੰਡਨ: ਕਾਮਨਵੈਲਥ ਨਰਸਾਂ ਦੇ ਸਨਮਾਨ ਵਿੱਚ ਕੀਤਾ ਬੁੱਤ ਦਾ ਉਦਘਾਟਨ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਲੰਡਨ ਵਿੱਚ ਵਿੰਡਰਸ਼ ਅਤੇ ਕਾਮਨਵੈਲਥ ਐੱਨ ਐੱਚ ਐੱਸ ਨਰਸਾਂ ਅਤੇ ਦਾਈਆਂ ਦੇ ਯਤਨਾਂ ਅਤੇ ਸੇਵਾ ਦੀ ਯਾਦ ਦੇ ਸਨਮਾਨ ਵਿੱਚ ਇੱਕ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ। ਉੱਤਰੀ ਲੰਡਨ ਵਿੱਚ ਸ਼ੁੱਕਰਵਾਰ ਨੂੰ ਵਿਰਾਸਤੀ ਆਰਗੇਨਾਈਜੇਸ਼ਨ ਨੂਬੀਅਨ ਜਾਕ ਦੁਆਰਾ, ਇਸਲਿੰਗਟਨ ਕੌਂਸਲ ਅਤੇ ਵਟਿੰਗਟਨ ਹੈਲਥ ਐੱਨ ਐੱਚ ਐੱਸ ਟਰੱਸਟ ਦੇ ਸਹਿਯੋਗ ਨਾਲ, ਇਸ ਸਮਾਰਕ ਦਾ ਦਰਸ਼ਕਾਂ ਲਈ ਉਦਘਾਟਨ ਕੀਤਾ ਗਿਆ। ਇਸ ਮੌਕੇ ਇਸਲਿੰਗਟਨ ਦੇ ਮੇਅਰ ਕੌਂਸਲਰ ਟ੍ਰੋਯ ਗੈਲਾਘੇਰ, ਖੇਤਰ ਦੇ ਐੱਮ ਪੀ ਜੇਰੇਮੀ ਕੋਰਬੀਨ, ਐੱਨ ਐੱਚ ਐੱਸ ਸਟਾਫ ਅਤੇ ਸਾਬਕਾ ਨਰਸਾਂ ਹਾਜ਼ਰ ਸਨ। ਦੱਸਣਯੋਗ ਹੈ ਕਿ ਕਾਮਨਵੈਲਥ ਖੇਤਰਾਂ ਤੋਂ ਲਗਭਗ 40,000 ਨਰਸਾਂ ਅਤੇ ਦਾਈਆਂ 1948 ਤੋਂ 1973 ਤੱਕ ਯੂਕੇ ਆਈਆਂ ਸਨ ਤਾਂ ਜੋ  ਇੱਥੇ ਐੱਨ ਐੱਚ ਐੱਸ ਦੀ ਮਦਦ ਕੀਤੀ ਜਾ ਸਕੇ। ਉਸ ਵੇਲੇਸਿਹਤ ਵਿਭਾਗ ਨੂੰ ਲੋੜੀਂਦੇ ਸਟਾਫ ਦੀ ਭਰਤੀ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਨ੍ਹਾਂ ਨਰਸਾਂ ਦਾ ਸਮਰਪਣ ਅਤੇ ਸੇਵਾ ਇੱਕ ਮਿਸਾਲ ਸੀ। ਨੂਬੀਅਨ ਜਾਕ ਦੇ ਸੰਸਥਾਪਕ ਡਾ: ਜੈਕ ਬੇਉਲਾ ਅਨੁਸਾਰ ਇਸ ਮੂਰਤੀ ਦਾ ਉਦਘਾਟਨ ਤਿੰਨ ਸਾਲਾਂ ਦੀ ਸਖਤ ਮਿਹਨਤ ਅਤੇ ਟੀਮ ਦੇ ਯਤਨਾਂ ਦਾ ਨਤੀਜਾ ਹੈ। ਇਹ ਮੂਰਤੀ ਨੂਬੀਅਨ ਜਾਕ ਫੰਡਰੇਜ਼ਿੰਗ ਮੁਹਿੰਮ ਦੀ ਕਮਾਈ ਦੀ ਵਰਤੋਂ ਕਰਦਿਆਂ ਬਣਾਈ ਗਈ ਸੀ ਜਿਸ ਨੇ ਲਗਭਗ 100,000 ਪੌਂਡ ਇਕੱਠੇ ਕੀਤੇ ਹਨ।

Punj Darya

LEAVE A REPLY

Please enter your comment!
Please enter your name here

Latest Posts

error: Content is protected !!
01:39