ਕਰਮ ਸੰਧੂ
ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਮਿਊਜ਼ਿਕ ਅਤੇ ਖੂਬਸੂਰਤ ਗੀਤਾਂ ਨਾਲ ਬੁਲੰਦੀਆਂ ਨੂੰ ਛੂਹ ਰਿਹਾ ਹੈ ਬਹੁਤ ਹੀ ਮਿਹਨਤੀ ਇਨਸਾਨ ਜਿਸ ਵਿੱਚ ਪਰਮਾਤਮਾ ਨੇ ਸੰਗੀਤ ਦੇ ਬਾਕਮਾਲ ਗੁਣ ਪੈਦਾ ਕੀਤੇ ਨੇ ਸੰਗੀਤਕਾਰ ਗੀਤਕਾਰ ਅਤੇ ਗਾਇਕ ਦਵਿੰਦਰ ਸੰਧੂ ਸੁੱਖਣਵਾਲੀਆ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਦਵਿੰਦਰ ਸੰਧੂ ਸੁੱਖਣਵਾਲੀਆ ਸਮੇਂ ਸਮੇਂ ਤੇ ਨਵੇਂ-ਨਵੇਂ ਗੀਤ ਸਰੋਤਿਆਂ ਦੇ ਸਨਮੁੱਖ ਕਰ ਰਿਹਾ ਹੈ। ਜਿਸ ਦੇ ਗੀਤਾ ਨੂੰ ਪੰਜਾਬੀ ਸਰੋਤਿਆਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ। ਹੁਣ ਇੱਕ ਵਾਰ ਫੇਰ ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਬਿਲਕੁਲ ਨਵਾਂ ਨਕੋਰ ਗੀਤ ਭਾਗ ਸਿਆਂ v/S ਬਚਨੋ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ। ਇਸ ਗੀਤ ਨੂੰ ਦਵਿੰਦਰ ਸੰਧੂ ਨੇ ਖੁਦ ਕਲਮਬੱਧ ਕੀਤਾ ਹੈ। ਜਿਸ ਦਾ ਮਿਊਜ਼ਿਕ ਕੁਲਵਿੰਦਰ ਕੰਵਲ ਅਤੇ ਦਵਿੰਦਰ ਸੰਧੂ ਵੱਲੋਂ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਗੀਤ ਦਾ ਵੀਡੀਓ ਜਸਵਿੰਦਰ ਜੱਸੀ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਬੜੇ ਖੂਬਸੂਰਤ ਤਰੀਕੇ ਨਾਲ ਸ਼ੂਟ ਕੀਤਾ ਗਿਆ ਹੈ। ਇਸ ਗੀਤ ਦੇ ਵੀਡੀਓ ਵਿੱਚ ਮੰਦਰ ਬੀਹਲੇ ਵਾਲੀਆ, ਚਾਚੀ ਲੁਤਰੋ, ਸੁਖਜੀਤ ਸਿੰਘ ਤੇ ਜਸਕਰਨ ਘੋਨੀਵਾਲਾ ਵੱਲੋਂ ਬਾਕਮਾਲ ਤਰੀਕੇ ਨਾਲ ਆਪਣੀ ਅਦਾਕਾਰੀ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਗਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਹਰਦੀਪ ਮਾਨ ਅਤੇ ਜਗਦੇਵ ਟਹਿਣਾ ਹਨ। ਦਵਿੰਦਰ ਸੰਧੂ ਸੁੱਖਣਵਾਲੀਆ ਤੇ ਲਵਲੀ ਸੋਨੀਆ ਦੇ ਇਸ ਗੀਤ ਨੂੰ ਪੁਆਇੰਟ ਸੈਵਨ ਅਤੇ ਪ੍ਰਸਿੱਧ ਗਾਇਕ ਮਨਜੀਤ ਸੰਧੂ ਸੁੱਖਣਵਾਲੀਆ ਦੀ ਮਾਣਮੱਤੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ।
