ਅਮਰਜੀਤ ਸਿੰਘ ਫੌਜੀ
ਕੋਈ ਕਿਸੇ ਦੀ ਸਾਰ ਨਹੀਂ ਲੈਂਦਾ
ਏਹ ਕੇਹੀ ਰੁੱਤ ਆਈ
ਵੇ ਲੋਕਾ
ਕੰਮ ਕਾਰ ਸਭ ਬੰਦ ਹੋ ਗਏ
ਮੱਚੀ ਹਾਲ ਦੁਹਾਈ
ਵੇ ਲੋਕਾ
ਖੀਸੇ ਖਾਲੀ ਪੀਪੇ ਖਾਲੀ
ਭੁੱਖੀ ਮਰੇ ਲੋਕਾਈ ਵੇ ਲੋਕਾ!
ਵਿਰ ਵਿਰ ਕਰਦੇ ਲੋਕੀਂ ਫਿਰਦੇ
ਪੱਲੇ ਹੈ ਨਹੀਂ ਪਾਈ ਵੇ ਲੋਕਾ!
ਬੁੱਢੇ ਠੇਰੇ ਇਲਾਜ ਨੂੰ ਤਰਸਣ
ਕਿਤੋਂ ਨਾ ਮਿਲੇ ਦਵਾਈ ਵੇ ਲੋਕਾ!
ਮਹਿਫੂਜ ਨਹੀਂ ਹੈ ਧੀਆਂ ਭੈਣਾਂ
ਰਾਖੇ ਬਣੇ ਕਸਾਈ ਵੇ ਲੋਕਾ!
ਨੇਤਾ ਸ਼ੋਸ਼ੇਬਾਜੀ ਕਰ ਕੇ
ਜਾਂਦੇ ਐ ਭਰਮਾਈ ਵੇ ਲੋਕਾ!
ਲੈ ਕੇ ਵੋਟਾਂ ਅੰਦਰ ਵੜ ਗਏ
ਕਿਸੇ ਨਾ ਸ਼ਕਲ ਦਿਖਾਈ ਵੇ ਲੋਕਾ!
ਹੋਰਾਂ ਦੀ ਗੱਲ ਛੱਡੋ ਜਾਂਦੀ
ਵਾੜ ਖੇਤ ਨੂੰ ਖਾਈ ਵੇ ਲੋਕਾ!
ਗੁੰਡੀ ਹੋ ਗਈ ਅਫਸਰ ਸ਼ਾਹੀ
ਐਸੀ ਲੁੱਟ ਮਚਾਈ ਵੇ ਲੋਕਾ!
ਚੋਰਾਂ ਦੇ ਸੰਗ ਕੁੱਤੀ ਰਲ ਗਈ
ਹਟਦੀ ਨਹੀਂ ਹਟਾਈ ਵੇ ਲੋਕਾ!
ਮਿਹਨਤਕਸ਼ੋ ਇਕੱਠੇ ਹੋ ਜਾਓ
ਏਸੇ ਵਿੱਚ ਭਲਾਈ ਵੇ ਲੋਕਾ!
ਹੋਰ ਕੋਈ ਵੀ ਚਾਰਾ ਨਾਹੀਂ
ਫੌਜੀ ਦੇਵੇ ਦੁਹਾਈ ਵੇ ਲੋਕਾ।

ਅਮਰਜੀਤ ਸਿੰਘ ਫੌਜੀ
ਪਿੰਡ ਦੀਨਾ ਸਾਹਿਬ
ਜਿਲ੍ਹਾ ਮੋਗਾ ਪੰਜਾਬ
95011-27033