
ਬਹੁਤ ਸੋਚ ਕੇ ਕਰੀਂ ਵਿਚਾਰ ,
ਦੁਨੀਆਂ ਦਾ ਨਹੀਂ ਕੋਈ ਇਤਬਾਰ ।
ਨਾਲ ਜਿਹੜੇ ਸੀ ਜੁੜ ਜੁੜ ਬਹਿੰਦੇ,
ਆਈ ਮੁਸੀਬਤ ਛੱਡ ਗਏ ਯਾਰ ।
ਧੋਖਾਧੜੀ ਤੇ ਠੱਗੀ – ਠੋਰੀ,
ਹੁੰਦੇ ਅੱਜਕਲ੍ਹ ਨਿੱਤ ਵਪਾਰ ।
ਕਿਸੇ ਨੇ ਤੇਰਾ ਨਾਂ ਨਹੀਂ ਕਰਨਾ,
ਐਵੇਂ ਨਾ ਹੋ ਪੱਬਾਂ ਭਾਰ ।
ਸਾਹਾਂ ਦੀ ਜਦ ਮੁੱਕ ਗਈ ਪੂੰਜੀ,
ਕਹਿਣਗੇ ਘਰ ਚੋਂ ਕੱਢ ਦਿਓ ਬਾਹਰ ।
ਗਰਜਾਂ ਦੇ ਨੇ ਰਿਸ਼ਤੇ- ਨਾਤੇ,
ਤੁਰ ਜਾਂਦੇ ਸਭ ਕਰਜ ਉਤਾਰ ।
ਮੇਰੀ- ਮੇਰੀ ਕਰਦਾ ਬੰਦਾ,
ਮੌਤ ਦੇ ਅੱਗੇ ਜਾਂਦਾ ਹਾਰ ।
ਲਾਲਚ ਦੀ ਅੱਗ ਅੰਦਰ ਸਾੜੇ,
ਰੱਬ ਦਾ ਨਾਂ ਏ ਠੰਡਾ- ਠਾਰ ।
ਛੱਡਣੇ ਪੈਣੇ ਮਹਿਲ ਮੁਨਾਰੇ,
“ਬੱਬੂ” ਤੂੰ ਏ ਕਿਰਾਏਦਾਰ ।
ਸਤਨਾਮ ਸਿੰਘ "ਬੱਬੂ"
ਪੱਟੀ, ਤਰਨ ਤਾਰਨ
9779458793