16.3 C
United Kingdom
Thursday, May 9, 2024

More

    ਲੋਕ ਗਾਇਕਾ ਸੁੱਖੀ ਬਰਾੜ

    ਛਿੰਦਾ ਧਾਲੀਵਾਲ ਕੁਰਾਈ ਵਾਲਾ

    ਪੰਜਾਬ ਦੀਆਂ  ਬਹੁਤ ਸਾਰੀਆਂ ਲੋਕ ਗਾਇਕਾ ਅਜਿਹੀਆਂ ਹਨ ਜਿਨਾਂ ਨੂੰ ਪੰਜਾਬ ਦੀਆਂ ਧੀਆਂ ਅਤੇ ਪੰਜਾਬੀ ਮਾਂ ਬੋਲੀ ਦਾ ਵਾਰਿਸ ਹੋਣ ਦਾ ਮਾਣ ਹਾਸਲ ਹੈ, ਪੰਜਾਬੀ ਮਾਂ ਬੋਲੀ ਦੀਆਂ ਇਹਨਾਂ ਧੀਆਂ ਵਿਚੋਂ ਲਾਡਲੀ ਧੀ ਦਾ ਨਾਮ ਏ ਲੋਕ ਗਾਇਕਾ ਸੁੱਖੀ ਬਰਾੜ, ਜਿਸ ਨੇ ਸੱਚੇ ਦਿਲੋਂ ਸਰਵਣ ਪੁੱਤ ਬਣ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਪੰਜਾਬ ਦੀ ਧੀ ਹੋਣ ਦਾ ਫਰਜ਼ ਨਿਭਾਇਆ। ਅਤੇ ਨਿਭਾ ਰਹੀ ਹੈ , ਕਲਾ ਅਤੇ ਸਾਹਿਤ ਦੀ ਕੌਮਾਂਤਰੀ ਸੰਸਥਾ “ਸੰਸਕਾਰ ਭਾਰਤੀ ਸੰਸਥਾ” ਦੂਜੀ ਵਾਰ ਪੰਜਾਬ ਪ੍ਰਧਾਨ ਬਣ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕਲਾ ਪ੍ਰੇਮੀਆਂ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ                                                 

    ਲੋਕ ਗਾਇਕਾ ਸੁੱਖੀ ਬਰਾੜ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਵਿਖੇ ਹੋਇਆ, ਮਾਤਾ ਪਿਤਾ ਅਤੇ ਪਿੰਡ ਵਾਸੀਆਂ ਨੂੰ ਇਹ ਇਲਮ ਵੀ ਨਹੀ ਸੀ ਕਿ ਇਹ ਧੀ ਵੱਡੀ ਹੋ ਕੇ ਪੰਜਾਬੀ ਮਾਂ ਬੋਲੀ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕਰੇਂਗੀ। ਮੈ ਸਮਝਦਾ ਹਾਂ ਕਿ ਸਭ ਤੋਂ ਵੱਧ ਪੜੀ ਲਿਖੀ ਗਾਇਕਾ ਸੁੱਖੀ ਬਰਾੜ ਨੇ 7 ਪੋਸਟ ਗ੍ਰੈਜੂਏਟ ਡਿਗਰੀਆਂ ਅਤੇ ਡਾਕਟਰੇਟ ਡਿਗਰੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੈ। ਡਾ: ਸੁਖਮਿੰਦਰ ਕੌਰ ਬਰਾੜ ਨੇ ਨੇ ਸੁੱਖੀ ਬਰਾੜ ਬਣਕੇ   ਸੰਨ 1994 ਵਿੱਚ ਇੱਕ ਕਲਾਸ-1 ਅਫਸਰ ਤੋ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ। ਪੰਜਾਬ ਦੀ ਮਿੱਟੀ ਨੂੰ ਮਣਾਂ ਮੂੰਹੀਂ ਪਿਆਰ ਕਰਨ ਵਾਲੀ ਗਾਇਕਾ ਸੁੱਖੀ ਬਰਾੜ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਉਸ ਗੀਤ ਨਾਲ ਕੀਤੀ ਜਿਸ ਦੇ ਇੱਕ ਇੱਕ ਬੋਲ ਵਿਚੋਂ ਪੰਜਾਬੀ ਮਾਂ ਬੋਲੀ ਦਾ ਪਿਆਰ ਡੁੱਲ ਡੁੱਲ ਪੈ ਰਿਹਾ ਸੀ, ਉਸ ਗੀਤ ਦੇ ਬੋਲ ਸਨ “ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਆ” ਇਸ ਗੀਤ ਨੇ ਗਾਇਕਾ ਸੁੱਖੀ ਬਰਾੜ ਨੂੰ ਲੋਕ ਗਾਇਕਾ ਦੀ ਕਤਾਰ ਵਿੱਚ ਖੜਾ ਕਰ ਦਿੱਤਾ। ਇਸ ਤੋਂ ਬਾਅਦ ਪੰਜਾਬੀ ਮਾਂ ਬੋਲੀ ਲਾਡਲੀ ਧੀ ਬਣ ਕੇ ਆਪਣੇ ਸਭਿਆਚਾਰਿਕ, ਪਰਿਵਾਰਕ ਲੋਕ ਗੀਤਾਂ ਰਾਹੀ ਪੰਜਾਬੀ ਮਾਂ ਬੋਲੀ ਦੀ ਰੱਜ ਕੇ ਸੇਵਾ ਕੀਤੀ, ਗਾਇਕਾ ਸੁੱਖੀ ਬਰਾੜ ਨੇ ਘੱਟ ਗਾਉਣਾ ਪਰ ਚੰਗਾ ਗਾਉਣਾ ਨੂੰ ਤਰਜੀਹ ਦੇ ਕੇ ਅਨੇਕਾਂ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਬਖਸ਼ਿਆਂ ਜਿਨਾਂ ਵਿਚੋਂ ਪ੍ਰਮੁੱਖ ਹਨ, ਹੋਸ਼ ਨਾਲ ਗੱਲ ਕਰ ਧੀ ਮੈਂ ਪੰਜਾਬ ਦੀ, ਚਾਵਾਂ ਦੀ ਫੁਲਕਾਰੀ, ਮੈਂ ਨੱਢੀ ਪੰਜਾਬ ਦੀ ਮੇਰੀ ਦੁਨੀਆ ਤੇ ਟੌਹਰ, ਮਿਰਜ਼ਾ, ਗਿੱਧੇ ਵਿੱਚ ਨੱਚਦੀ ਦਾ, ਖਿੜਾ ਰਹੇ ਹਾੜ ਦੀ ਧੁੱਪ ਵਾਂਗੂੰ , ਵਰਗੇ ਅਨੇਕਾਂ ਹਿੱਟ ਗੀਤ ਪੰਜਾਬੀਆਂ ਦੇ ਦਿਲਾਂ ਤੇ ਅੱਜ ਵੀ ਰਾਜ ਕਰ ਰਹੇ ਹਨ। ਫ਼ਿਲਮੀ ਦੁਨੀਆ ਦੀ ਸੁਪਰਹਿੱਟ ਪੰਜਾਬੀ ਫਿਲਮ “ਲੋਂਗ ਦਾ ਲਿਸ਼ਕਾਰਾ” ਦੀ ਪਿੱਠਵਰਤੀ ਗਾਇਕਾ ਹੋਣ ਦਾ ਮਾਣ ਹਾਸਲ ਹੈ।                       

    ਲੋਕ ਗਾਇਕਾ ਸੁੱਖੀ ਬਰਾੜ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਨਿਵਾਜਿਆ ਗਿਆ, ਇਸ ਤੋਂ ਇਲਾਵਾ  ਮਾਨਯੋਗ ਪ੍ਰਧਾਨ ਮੰਤਰੀ   ਤੋਂ ਸਨਮਾਨ, ਬਹੁਤ ਸਾਰੇ ਮੁੱਖ ਮੰਤਰੀਆਂ ਤੋਂ ਸਨਮਾਨ ਹਾਸਲ ਕੀਤੇ ਇਸ ਤੋਂ ਇਲਾਵਾ 12 ਵੱਖ-ਵੱਖ ਵਿਦੇਸ਼ੀ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ, ਹੋਰ ਬਹੁਤ ਸਾਰੇ ਸਨਮਾਨ ਹਾਸਲ ਕੀਤੇ, ਲੋਕ ਗਾਇਕਾ ਸੁੱਖੀ ਬਰਾੜ ਦੀ ਕਾਬਲੀਅਤ ਅਤੇ ਪੰਜਾਬੀ ਮਾਂ ਬੋਲੀ ਪ੍ਰਤੀ ਸੱਚੀ ਸ਼ਰਧਾ ਨੂੰ ਦੇਖਦੇ ਹੋਏ, ਮਾਣਯੋਗ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਗਾਇਕਾ ਸੁੱਖੀ ਬਰਾੜ ਨੂੰ   ਆਪਣੀ ਸਭਿਆਚਾਰਕ ਸਲਾਹਕਾਰ ਨਿਯੁਕਤ ਕੀਤਾ ਅਤੇ ਬਣਦਾ ਮਾਣ ਸਤਿਕਾਰ ਦਿੱਤਾ , ਗਾਇਕਾ ਸੁੱਖੀ ਬਰਾੜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਸ: ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਕਰਦੇ ਹਨ।            ਅੰਤ ਵਿੱਚ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ਲੋਕ ਗਾਇਕਾ ਸੁੱਖੀ ਬਰਾੜ ਨੂੰ ਲੰਮੀਆਂ ਉਮਰਾਂ ਬਖਸ਼ੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।

    Punj Darya

    Leave a Reply

    Latest Posts

    error: Content is protected !!