
ਵਿਜੈ ਗਰਗ
ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਪੜਾਈ ਕਾਰਨ ਸਿੱਖਿਆ ਦਾ ਮਿਆਰ ਜ਼ਿਆਦਾ ਤਰਾਂ ਸਹੀ ਨਹੀਂ ਰਿਹਾ । ਇਕ ਪਾਸੇ ਜਿੱਥੇ ਵਿਦਿਆਰਥੀਆਂ ਦੇ ਦਿਮਾਗ਼ ‘ਤੇ ਨਾਂਹ-ਪੱਖੀ ਅਸਰ ਪੈ ਰਿਹਾ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ‘ਚ ਅਸਮਾਨਤਾ ਵੀ ਵੱਧ ਰਹੀ ਹੈ । ਇਸ ਕਾਰਨ ਉਹ ਭਾਵਨਾਤਮਕ ਤੌਰ ‘ਤੇ ਟੁੱਟਣ ਦੇ ਨਾਲ ਹੀਨ ਭਾਵਨਾ ਤੋਂ ਵੀ ਗ੍ਰਸਤ ਹੋ ਰਹੇ ਹਨ। ਕੋਲਕਾਤਾ ਤੇ ਉਸ ਦੇ ਆਸਪਾਸ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੇ ਆਨਲਾਈਨ ਸਿਖਿਆ ਦੇ ਅਸਰ ਤੇ ਇਕ ਸਰਵੇਖਣ ਰਿਪੋਰਟ ਨੂੰ ਇਸ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ। ਇਸ ਬਾਰੇ ਸਿੱਖਿਆ ਜਗਤ ਦੇ ਜਾਣਕਾਰ ਬੇਹੱਦ ਚਿੰਤਤ ਹਨ।
ਵਿਦਿਆਰਥੀਆਂ ਨੂੰ ਆਨਲਾਈਨ ਸਿਖਿਆ ਦੇ ਅਸਰ ‘ਤੇ ਅਧਿਐਨ ਕਰ ਰਹੀ ਸੰਸਥਾ ਮਨੋਚੇਤਨਾ ਅਕੈਡਮਿਕ ਐਂਡ ਰਿਸਰਚ ਸੈਂਟਰ ਵੀ ਨਿਰਦੇਸ਼ਕ ਅਰੂਪੰਤੀ ਸਰਕਾਰ ਨੇ ਕਿਹਾ ਕਿ ਸਰਵੇਖਣ ਰਿਪੋਰਟ ਬੰਗਾਲ ਦੇ ਸਿੱਖਿਆ ਵਿਭਾਗ ਨੂੰ ਸੌਂਪੀ ਜਾਵੇਗੀ। ਆਨਲਾਈਨ ਕਲਾਸਾਂ ਚ ਲੜਕੇ-ਲੜਕੀਆਂ ਦੀ ਸਿੱਖਿਆ ‘ਚ ਜੋ ਕਮੀ ਰਹ ਗਈ ਹੈ, ਉਸ ਨੂੰ ਕਿਵੇਂ ਪੂਰਾ ਕੀਤਾ ਜਾਵੇ, ਇਸ ਬਾਰੇ ਸਰਕਾਰ ਨੂੰ ਸੁਝਾਅ ਦਿੱਤਾ ਜਾਵੇਗਾ ਇਕ ਮੁੱਖ ਅਧਿਆਪਕਾ ਨੇ ਕਿਹਾ ਕਿ ਕਈ ਵਿਦਿਆਰਥੀ ਆਪਣੇ ਫੋਨ ਨੂੰ ਮਿਉਟ ਕਰ ਕੇ ਆਨਲਾਈਨ ਕਲਾਸ ‘ਚ ਬੈਠੇ ਰਹਿੰਦੇ ਹਨ। ਇਸ ਦੌਰਾਨ ਉਹ ਇੰਟਰਨੈੱਟ ਮੀਡੀਆ ਪਲੇਟਫਾਰਮ (ਫੇਸਬੁੱਕ ਆਦਿ) ਦੀ ਵਰਤੋਂ ਕਰਦੇ ਹਨ। ਇਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ ਕਿਉਂਕਿ ਅਧਿਆਪਕ ਆਨਲਾਈਨ ਹੋਣ ਕਰਕੇ ਉਸ ਮੌਕੇ ਸਾਰਿਆਂ ਵਿਦਿਆਰਥੀਆਂ’ਤੇ ਨਜ਼ਰ ਨਹੀਂ ਰੱਖ ਪਾਉਂਦੇ।
ਬੱਚਿਆਂ ਕੋਲ ਆਪਣੇ ਵੇਲੇ ਸਵਾਲ ਕਰਨ ਦਾ ਕੋਈ ਮੌਕਾ ਹੀ ਨਹੀਂ ਮਿਲਦਾ ਇਸ ਨਾਲ ਬੱਚਿਆਂ ਦੇ ਦਿਮਾਗ਼ ‘ਤੇ ਕਾਫ਼ੀ ਅਸਰ ਪੈ ਰਿਹਾ ਹੈ। ਆਨਲਾਈਨ ਕਲਾਸਾਂ ‘ਚ ਉਨ੍ਹਾਂ ਦਾ ਫੋਕਸ ਘੱਟ ਰਿਹਾ ਹੈ। ਇਸ ਦਾ ਕੋਈ ਵਧੀਆ ਹੱਲ ਸੋਚਿਆ ਜਾਵੇ ਤਾਂ ਵਿਦਿਆਰਥੀਆਂ ਪੜ੍ਹਾਈ ਵਿਚ ਰੁਚੀ ਦਿਖਾਉਂਣ ਲੱਗ ਪੈਣ।
ਵਿਜੈ ਗਰਗ ਐਕਸ ਪੀ ਈ ਐਸ -1
ਸੇਵਾ ਮੁਕਤ ਪ੍ਰਿੰਸੀਪਲ
ਸਿੱਖਿਆ ਸ਼ਾਸਤਰੀ
ਮਲੋਟ ਪੰਜਾਬ
