4.6 C
United Kingdom
Sunday, April 20, 2025

More

    ਸੈਕਰਾਮੈਂਟੋ ‘ਚ ਅੱਗ ਲੱਗੇ ਹੋਏ ਘਰ ਵਿੱਚ 61 ਸਾਲਾਂ ਔਰਤ ਮ੍ਰਿਤਕ ਹਾਲਤ ‘ਚ ਮਿਲੀ

    ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
    ਕੈਲੀਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ‘ਚ ਸ਼ੁੱਕਰਵਾਰ ਨੂੰ ਅੱਗ ਲੱਗੇ ਹੋਏ ਘਰ ਵਿੱਚੋਂ , ਇੱਕ 61 ਸਾਲਾਂ ਦੀ ਔਰਤ ਮ੍ਰਿਤਕ ਹਾਲਤ ਵਿੱਚ ਪਾਈ ਗਈ ਹੈ। ਇਸ ਹਾਦਸੇ ਦੇ ਸਬੰਧ ਵਿੱਚ ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਨੂੰ ਸ਼ੁੱਕਰਵਾਰ ਨੂੰ 22 ਵੀਂ ਸਟਰੀਟ ਦੇ ਨੇੜੇ 11ਵੇਂ ਐਵੇਨਿਊ ‘ਤੇ ਇੱਕ ਘਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਬੁਲਾਇਆ ਗਿਆ ਸੀ। ਪਰ ਜਦ ਅੱਗ ਬੁਝਾਊ ਕਰਮਚਾਰੀ ਘਰ ਅੰਦਰ ਗਏ ਤਾਂ ਉਹਨਾਂ ਨੂੰ ਇੱਕ 61 ਸਾਲਾ ਔਰਤ ਮਿਲੀ, ਜਿਸਨੂੰ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਅਤੇ ਕਮਿਊਨਿਟੀ ਮੈਂਬਰਾਂ ਦੁਆਰਾ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਇੱਕ 51 ਸਾਲਾਂ ਵਿਅਕਤੀ ਟਰੌਏ ਡੇਵਿਸ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਸੈਕਰਾਮੈਂਟੋ ਪੁਲਿਸ ਵਿਭਾਗ ਦੇ ਅਨੁਸਾਰ, ਅਗਲੇ ਦਿਨ, ਡੇਵਿਸ ਨੂੰ ਘਰ ਵਿੱਚ ਅੱਗ ਲੱਗਣ ਅਤੇ ਔਰਤ ਦੀ ਮੌਤ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ। ਇਸ ਮ੍ਰਿਤਕ ਮਹਿਲਾ ਦੀ ਪਛਾਣ ਫਿਲਹਾਲ ਪੁਲਿਸ ਦੁਆਰਾ ਜਾਰੀ ਨਹੀਂ ਕੀਤੀ ਗਈ ਹੈ, ਅਤੇ ਅਗਲੇਰੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!