13.5 C
United Kingdom
Sunday, May 11, 2025

More

    ਆਸਟ੍ਰੇਲੀਆ ਦੀ ਕਰੋਨਾ ਸਥਿੱਤੀ ‘ਚ ਲਗਾਤਾਰ ਸੁਧਾਰ ਹੁਣ ਤੱਕ 434,000 ਤੋਂ ਵੱਧ ਟੈਸਟ ਕੀਤੇ ਗਏ

    (ਹਰਜੀਤ ਲਸਾੜਾ, ਬ੍ਰਿਸਬੇਨ 21 ਅਪ੍ਰੈਲ)

    ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿਚ ਪਿਛਲੇ 24 ਘੰਟਿਆਂ ਵਿਚ ਕਰੋਨਵਾਇਰਸ ਦੇ ਖਬਰ ਲਿਖੇ ਜਾਣ ਤੱਕ ਛੇ ਨਵੇਂ ਕੇਸ ਦਰਜ ਕੀਤੇ ਗਏ ਹਨ। ਸੂਬੇ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 1024 ਪਹੁੰਚ ਗਈ ਹੈ ਅਤੇ ਜਦੋਂ ਕਿ ਸੋਮਵਾਰ ਨੂੰ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਸੀ। ਇਹ ਪਹਿਲੀ ਵਾਰ ਹੈ ਜੋ 2 ਮਾਰਚ ਤੋਂ ਬਾਅਦ ਹੋਇਆ ਹੈ ਕਿ ਇਕ ਦਿਨ ਵਿਚ ਕੋਈ ਵੀ ਨਵਾਂ ਕੇਸ ਦਰਜ ਨਹੀਂ ਕੀਤਾ ਗਿਆ ਸੀ। ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਕੇਨਜ਼ ਹਸਪਤਾਲ ਵਿੱਚ ਇੱਕ ਪੈਥੋਲੋਜੀ ਪ੍ਰਯੋਗਸ਼ਾਲਾ ਵਿੱਚ ਸੰਕਰਮਿਤ ਪਾਇਆ ਗਿਆ ਸੀ, ਜਿਸ ਨਾਲ ਅਧਿਕਾਰੀਆਂ ਨੇ ਸਾਰੇ ਸਟਾਫ ਲਈ ਵਿਆਪਕ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਦੋ ਪੈਥੋਲੋਜੀ ਲੈਬ ਵਰਕਰਾਂ ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕੀਤਾ ਅਤੇ ਫਿਰ ਇੱਕ ਤੀਜੇ ਵਰਕਰ ਦਾ ਟੈਸਟ ਵੀ ਪਾਜਟਿਵ ਪਾਇਆ ਗਿਆ ਹੈ। ਸ੍ਰੀਮਤੀ ਯੰਗ ਨੇ ਕਿਹਾ ਕਿ ਉਹ 10 ਹੋਰ ਅਮਲੇ ਦੇ ਮੈਂਬਰਾ ਨੂੰ ਟੈਸਟ ਕਰਵਾਉਣ ਲਈ ਸੰਪਰਕ ਕਰ ਰਹੇ ਹਨ। ਕੇਨਜ਼ ਹਸਪਤਾਲ ਵਿੱਚ ਜੇਕਰ ਕਿਸੇ ਵੀ ਸਟਾਫ ਮੈਂਬਰ ਵਿੱਚ ਕਰੋਨਾਵਾਇਰਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਆਪਣੇ ਟੈਸਟ ਲਾਜ਼ਮੀ ਕਰਵਾਉਣ। ਕਰੋਨਾਵਾਇਰਸ ਦੇ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਕੁਈਨਜ਼ਲੈਂਡ ਸੂਬੇ ‘ਚ 87,000 ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ, ਅਧਿਕਾਰੀ ਇਸ ਵੇਲੇ ਇੱਕ ਦਿਨ ਵਿੱਚ 1500 ਲੋਕਾਂ ਦੀ ਜਾਂਚ ਕਰ ਰਹੇ ਹਨ। 21 ਲੋਕ ਹਸਪਤਾਲ ਵਿੱਚ ਹਨ, ਛੇ ਨਿਗਰਾਨੀ ਵਿੱਚ ਅਤੇ ਪੰਜ ਵੈਂਟੀਲੇਟਰਾਂ ਉੱਤੇ ਹਨ, 6 ਦੀ ਮੌਤ ਹੋ ਗਈ ਹੈ ਅਤੇ 738 ਕੋਵੀਡ-19 ਵਾਇਰਸ ਤੋਂ ਵਿਅਕਤੀ ਠੀਕ ਹੋਏ ਹਨ। ਇਥੇ ਗੌਰਤਲਬ ਹੈ ਕਿ ਪੂਰੇ ਆਸਟ੍ਰੇਲੀਆ ਵਿੱਚ 21 ਅਪ੍ਰੈਲ 2020 ਨੂੰ ਸਵੇਰੇ 6:00 ਵਜੇ, ਕੋਵਿਡ-19 ਦੇ 6,625 ਪੁਸ਼ਟੀ ਕੀਤੇ ਗਏ ਕੇਸ ਹੋਏ ਹਨ। ਕੱਲ੍ਹ ਸਵੇਰੇ 6 ਵਜੇ ਤੋਂ ਲੈ ਕੇ 13 ਨਵੇਂ ਕੇਸ ਸਾਹਮਣੇ ਆਏ ਹਨ। ਆਸਟਰੇਲੀਆ ਵਿੱਚ 6,625 ਪੁਸ਼ਟੀ ਕੀਤੇ ਕੇਸਾਂ ਵਿੱਚੋਂ, 71 ਦੀ ਮੌਤ ਹੋ ਗਈ ਹੈ ਅਤੇ 4,258 ਕੋਵੀਡ-19 ਵਾਇਰਸ ਤੋਂ ਵਿਅਕਤੀ ਠੀਕ ਹੋ ਗਏ ਹਨ। ਪੂਰੇ ਆਸਟਰੇਲੀਆ ਵਿਚ 434,000 ਤੋਂ ਵੱਧ ਟੈਸਟ ਕੀਤੇ ਗਏ ਹਨ। ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲੋਕਾਂ ਨੂੰ ਵਧੇਰੇ ਅਹਿਤੀਆਦ ਤੇ ਚੌਕਸ ਰਹਿਣ ਦੀ ਲੋੜ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!