
ਚੰਡੀਗੜ੍ਹ ( ਪੰਜ ਦਰਿਆ ਬਿਊਰੋ)
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫਾਜ਼ਿਲਕਾ ਦੀ 21 ਸਾਲਾ ਲੜਕੀ ਊਸ਼ਾ ਦੁਆਰਾ ਬਣਾਈ ਇੱਕ ਪੇਟਿੰਗ ਦੀ ਸ਼ਲਾਘਾ ਕੀਤੀ ਹੈ। ਟਵੀਟ ਕਰਦਿਆਂ ਉਹਨਾਂ ਕਿਹਾ ਕਿ ਬੇਟੀ ਊਸ਼ਾ ਦੁਆਰਾ ਬਣਾਈ ਪੇਟਿੰਗ ਕਰੋਨਾ ਵਰਗੀ ਮਹਾਂਮਾਰੀ ਤੋਂ ਆਪ ਬਚਣ ਆਪਣੇ ਪਰਿਵਾਰ ਆਪਣੇ ਸਮਾਜ ਨੂੰ ਬਚਾਉਣ ਦੀ ਪ੍ਰੇਰਨਾ ਦਿੰਦੀ ਹੈ। ਸ਼੍ਰੀ ਅਮਰਿੰਦਰ ਸਿੰਘ ਕਿਹਾ ਕਿ ਕਰੋਨਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬੱਚੀ ਊਸ਼ਾ ਦਾ ਇਹ ਕਦਮ ਕਾਬਲੇ ਤਾਰੀਫ਼ ਹੈ। ਸਾਨੂੰ # ਕੋਵਿਡ 19 ਨੂੰ ਹਰਾਉਣ ਲਈ ਲੈਣ ਇਸ ਪੇਟਿੰਗ ਤੋਂ ਸਿੱਖਿਆ ਲੈਣ ਦੀ ਲੋੜ ਹੈ. ਮੈਂ ਊਸ਼ਾ ਨੂੰ ਉਸਦੀ ਪਹਿਲਕਦਮੀ ਅਤੇ ਸਿਰਜਣਾਤਮਕ ਪ੍ਰਗਟਾਵੇ ਦੇ ਨਾਲ ਨਾਲ ਸਾਰੇ ਪੰਜਾਬੀਆਂ ਦੇ ਸਹਿਯੋਗ ਨਾਲ ਲੜਾਈ ਦਾ ਹਿੱਸਾ ਬਣਨ ਲਈ ਧੰਨਵਾਦ ਕਰਦਾ ਹਾਂ।