ਚੰਡੀਗੜ੍ਹ (ਨਿੰਦਰ ਘੁਗਿਆਣਵੀ) ਪੰਜਾਬ ਸਾਹਿਤ ਅਕੈਡਮੀ ਵਲੋਂ ਆਸਟ੍ਰੇਲੀਆ ਦੇ ਕਵੀਆਂ ਦਾ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਾਮਲ ਹੋਏ ਕਵੀਆ ਅਤੇ ਮਹਿਮਨਾਂ ਨੂੰ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਸਵਾਗਤੀ ਸ਼ਬਦਾਂ ਦੇ ਨਾਲ ਕਵੀ ਦਰਬਾਰ ਆਰੰਭ ਕੀਤਾ।ਉਨਾ ਕਿਹਾ ਕਿ ਪੰਜਾਬ ਸਾਹਿਤ ਅਕੈਡਮੀ ਆਸਟ੍ਰੇਲੀਆ ਦੇ ਕਵੀਆਂ ਵੱਲੋ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੀ ਹੈ।ਅਕੈਡਮੀ ਆਉਣ ਵਾਲੇ ਸਮੇ ਵਿੱਚ ਵੀ ਕੁਝ ਨਵਾਂ ਕਰਨ ਲਈ ਵੀ ਯਤਨਸ਼ੀਲ ਹੈ। ਸਵਾਗਤੀ ਸ਼ਬਦਾਂ ਸਮੇਂ ਡਾਕਟਰ ਸੋਹਲ ਨੇ ਕਿਹਾ ਕਿ ਕਰੋਨਾਂ ਕਾਲ ਉਪਰੰਤ ਅਸੀਂ ਭਵਿੱਖ ਵਿੱਚ ਰੂਬਰੂ ਸਮਾਗਮ ਕਰਵਾਣ ਦਾ ਵਾਅਦਾ ਕੀਤਾ। ਡਾ ਅਰਵਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਸਾਹਿਤ ਅਕੈਡਮੀ ਵਲੋਂ ਆਸਟ੍ਰੇਲੀਆ ਦੇ ਕਵੀਆਂ ਦੀਆਂ ਕਵਿਤਾਵਾਂ ਨਾਲ ਸਾਂਝ ਪਾਉਣ ਲਈ ਸਾਨੂੰ ਖੁਸ਼ੀ ਹੈ ਕਿ ਪੰਜਾਬ ਦੀ ਧਰਤੀ ਦੀ ਗੱਲ ਅੱਜ ਆਸਟ੍ਰੇਲੀਆ ਵਿੱਚ ਕਰਨ ਲਈ ਤੁਸੀ ਯਤਨ ਕਰ ਰਹੇ ਹੋ,ਰਮਾ ਸੇਖੋ ਨੇ ਕਵੀ ਦਰਬਾਰ ਦੀ ਸ਼ਰੂਆਤ ਕੀਤੀ ਖੂਬਸੂਰਤ ਤਰੀਕੇ ਨਾਲ਼ ਪੇਸ਼ ਕੀਤੀ ਗਈ ਜਿਸ ਤੋਂ ਬਾਦ ਮਧੂ ਤਨਹਾ ਨੇ ਔਰਤ ਦੇ ਸਰੋਕਾਰਾਂ ਦੀ ਗੱਲ ਕੀਤੀ ਜਸਮੀਨ ਕੌਰ ਪੰਨੂ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦੇ ਹੋਏ ਕਵਿਤਾ ਪੇਸ਼ ਕੀਤੀ ਮਨਦੀਪ ਬਰਾੜ ਨੇ ਕਿਸਾਨੀ ਨਾਲ ਸਬੰਧਿਤ ਕਵਿਤਾਵਾਂ ਹਰਕੀ ਵਿਰਕ ਵੱਲੋ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਸਬੰਧਿਤ ਕਵਿਤਾਵਾਂ ਕੁਲਜੀਤ ਕੌਰ ਗ਼ਜ਼ਲ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਕਵਿਤਵਾ ਪੇਸ਼ ਕੀਤੀਆਂ ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕੈਡਮੀ ਨੇ ਅੰਤਰਰਾਸ਼ਟਰੀ ਸਮਾਗਮ ਕਰਵਾਣ ਦਾ ਐਲਾਨ ਕੀਤਾ ਅਰਵਿੰਦਰ ਢਿੱਲੋਂ ਨੇ ਧੰਨਵਾਦ ਕਰਦੇ ਹੋਏ ਕਿਹਾ ਪੰਜਾਬ ਸਾਹਿਤ ਅਕੈਡਮੀ ਵਲੋਂ ਵਿਸ਼ਵ ਪੱਧਰ ਤੇ ਵਸਦੇ ਪੰਜਾਬੀ ਕਵੀਆਂ ਨਾਲ਼ ਰਾਬਤਾ ਬਣਾਇਆ ਜਾ ਰਿਹਾ ਹੈ ਅੱਜ ਦੇ ਕਵੀਆਂ ਦੀਆਂ ਕਵਿਤਾਵਾਂ ਜੀਵਨ ਦੇ ਸੱਚ ਅਤੇ ਇਨਸਾਫ ਦਿਵਾਉਣ ਔਰਤ ਨੂੰ ਬਣਦਾ ਸਤਿਕਾਰ ਦੀ ਗੱਲ ਕਰਦੀ ਹੈ ਜੋ ਸਮੇ ਦੀ ਲੋੜ ਹੈ ਬਿੱਲਾ ਔਲਖ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬੀਅਤ ਦੀ ਗੱਲ ਕੀਤੀ ਆਪਣੇ ਗੀਤ ਵਿੱਚ ਪੰਜਾਬੀ ਸੱਭਆਚਾਰਕ ਸਾਂਝ ਦੀ ਗੱਲ ਕੀਤੀ। ਅੱਜ ਦੇ ਸਮਾਗਮ ਵਿੱਚ ਅਜੈਬ ਸਿੰਘ ਚੱਠਾ ਡਾਕਟਰ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ, ਅਵਿਨਾਸ ਰਾਣਾ, ਬਲਜਿੰਦਰ ਬਿੱਟੂ,ਸਤਿੰਦਰ ਕੌਰ ਕਹਲੋਂ,ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਹਿਸਾ ਲਿਆl
