4.6 C
United Kingdom
Sunday, April 20, 2025

More

    ਲੰਡਨ : ਟਰੱਕ ਡਰਾਈਵਰਾਂ ਦੀ ਘਾਟ ਕਾਰਨ ਨਸ਼ਿਆਂ ਦੀ ਆਮਦ ‘ਚ ਆਈ ਗਿਰਾਵਟ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਮਹਾਂਮਾਰੀ ਅਤੇ ਬ੍ਰੈਕਸਿਟ ਤਬਦੀਲੀ ਕਾਰਨ ਜਿਆਦਾਤਰ ਕਾਰੋਬਾਰ ਪ੍ਰਭਾਵਿਤ ਹੋਣ ਦੇ ਨਾਲ ਵੱਡੇ ਪੱਧਰ ‘ਤੇ ਟਰੱਕ ਡਰਾਈਵਰਾਂ ਦੀ ਘਾਟ ਵੀ ਪੈਦਾ ਹੋਈ ਹੈ, ਜੋ ਕਿ ਦੇਸ਼ ਵਿੱਚ ਗੁਆਂਢੀ ਮੁਲਕਾਂ ਵਿੱਚੋਂ ਵਸਤਾਂ ਦੇ ਆਯਾਤ- ਨਿਰਯਾਤ ਦਾ ਧੁਰਾ ਹਨ। ਪਰ ਇਸ ਪੈਦਾ ਹੋਈ ਡਰਾਈਵਰਾਂ ਦੀ ਘਾਟ ਅਤੇ ਸਪਲਾਈ ਲਾਈਨਾਂ ਵਿੱਚ ਪਏ ਵਿਘਨ ਕਾਰਨ ਰਾਜਧਾਨੀ ਲੰਡਨ ਅਤੇ ਦੇਸ਼ ਦੇ ਹੋਰ ਖੇਤਰਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਆਮਦ ਵੀ ਘਟੀ ਹੈ। ਇਹਨਾਂ ਨਸ਼ੀਲੇ ਪਦਾਰਥਾਂ ਵਿੱਚ ਐਮ ਡੀ ਐਮ ਏ (ਨਸ਼ੀਲਾ ਪਾਊਡਰ ਤੇ ਗੋਲੀਆਂ) ਪ੍ਰਮੁੱਖ ਹੈ। ਕਿਉਂਕਿ ਜਿਆਦਾਤਰ ਤਸਕਰ ਯੂਰਪੀਅਨ ਦੇਸ਼ਾਂ ਤੋਂ ਆ ਰਹੇ ਹੋਰ ਸਮਾਨ ਦੇ ਟਰੱਕਾਂ ਵਿੱਚ ਨਸ਼ੀਲੇ ਪਦਾਰਥਾਂ ਨੂੰ ਲੁਕੋ ਕੇ ਯੂਕੇ ਵਿੱਚ ਇਹਨਾਂ ਦੀ ਤਸਕਰੀ ਕਰਦੇ ਹਨ। ਮਾਹਰਾਂ ਅਨੁਸਾਰ ਮੌਜੂਦਾ ਸਮੇਂ ਕੋਰੋਨਾ ਤੇ ਬ੍ਰੈਕਸਿਟ ਕਰਕੇ ਯੂਕੇ ਭਰ ਵਿੱਚ ਵਸਤੂਆਂ ਦੀ ਆਵਾਜਾਈ ਵਿੱਚ ਭਾਰੀ ਵਾਹਨਾਂ (ਐਚ ਜੀ ਵੀ) ਵਿੱਚ ਆਈ ਕਮੀ ਗੈਰਕਨੂੰਨੀ ਪਦਾਰਥਾਂ ਦੀ ਸਪਲਾਈ ਪ੍ਰਭਾਵਤ ਹੋਈ ਹੈ। ਅਧਿਕਾਰੀਆਂ ਅਨੁਸਾਰ ਪਿਛਲੇ 18 ਮਹੀਨਿਆਂ ਵਿੱਚ ਲੰਡਨ ਕੋਕੀਨ ਬਾਜ਼ਾਰ ਖਾਸ ਤੌਰ ‘ਤੇ ਪ੍ਰਭਾਵਿਤ ਹੋਇਆ ਹੈ, ਜਦੋਂ ਕਿ ਯੂਕੇ ਦੀ ਰਾਜਧਾਨੀ ਤੋਂ ਬਾਹਰ ਦੇ ਹੋਰ ਖੇਤਰਾਂ ਵਿੱਚ ਵੀ ਇਹਨਾਂ ਡਰੱਗਜ਼ ਦੀ ਕਮੀ ਵੇਖੀ ਗਈ ਹੈ। ‘ਡਰੱਗਜ਼ ਚੈਰਿਟੀ ਰੀਲੀਜ਼’ ਦੇ ਕਾਰਜਕਾਰੀ ਨਿਰਦੇਸ਼ਕ ਨਿਆਮ ਈਸਟਵੁੱਡ ਅਨੁਸਾਰ ਯੂਕੇ ਦੇ ਕੁੱਝ ਹਿੱਸਿਆਂ ਵਿੱਚ ਐਮ ਡੀ ਐਮ ਏ ਦੀ ਉਪਲਬਧਤਾ ਬੁਰੀ ਤਰ੍ਹਾਂ ਘੱਟ ਗਈ ਹੈ। ਨਿਆਮ ਅਨੁਸਾਰ ਇਹ ਯੂਰਪ ਤੋਂ ਸਮਾਨ ਲਿਆਉਣ ਵਾਲੇ ਐਚ ਜੀ ਵੀ ਵਾਹਨਾਂ ਦੀ ਕਮੀ ਦਾ ਨਤੀਜਾ ਹੋ ਸਕਦਾ ਹੈ, ਜਿੱਥੇ ਗੈਰਕਨੂੰਨੀ ਸਾਮਾਨ ਨੂੰ ਆਮ ਤੌਰ ‘ਤੇ ਕਾਨੂੰਨੀ ਉਤਪਾਦਾਂ ਦੇ ਵਿੱਚ ਲੁਕਾਇਆ ਜਾਂਦਾ ਸੀ। ਹਾਲਾਂਕਿ ਗਲੋਬਲ ਡਰੱਗਜ਼ ਸਰਵੇ ਦੇ ਪ੍ਰੋਫੈਸਰ ਵਿਨਸਟੌਕ ਦਾ ਕਹਿਣਾ ਹੈ ਕਿ ਸਪਲਾਈ ਲਾਈਨਾਂ ਕੁੱਝ ਹੱਦ ਤੱਕ ਕੋਵਿਡ ਅਤੇ ਬ੍ਰੈਕਸਿਟ ਦੁਆਰਾ ਪ੍ਰਭਾਵਤ ਹੋਈਆਂ ਹਨ, ਪਰੰਤੂ ਇਸ ਗੱਲ ‘ਤੇ ਯਕੀਨ ਨਹੀਂ ਹੋ ਰਿਹਾ ਕਿ ਹਾਲ ਹੀ ਵਿੱਚ ਓਵਰਡੋਜ਼ ਜਾਂ ਦਵਾਈਆਂ ਵਿੱਚ ਬਦਲਾਅ ਲਈ ਇਹ ਮੁੱਦੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਨਸ਼ਿਆਂ ਦੀ ਮੰਗ ਵਿੱਚ ਕਮੀ ਆਈ ਹੈ ਪਰ ਸਪਲਾਈ ਦੇ ਭੰਡਾਰ ਹੋਣ ਦੀ ਸੰਭਾਵਨਾ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!