ਮਲੇਰਕੋਟਲਾ (ਅਬੂ ਅਨਸ) ਤਖਤ ਸ੍ਰੀ ਹਰੀਮੰਦਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ । ਸਾਬਕਾ ਕੈਬਿਨਟ ਮੰਤਰੀ ਨੁਸਰਤ ਅਲੀ ਖਾਨ ਦੇ ਨਾਲ ਜੱਥੇਦਾਰ ਰਣਜੀਤ ਸਿੰਘ ਨੇ ਸੰਤ ਲੌਂਗੋਵਾਲ ਦੀ ਬਰਸੀ ਨੂੰ ਸਮਰਪਿਤ ਹਾਜ਼ਰੀ ਲਗਵਾਈ ਅਤੇ ਮਸਤੂਆਣਾ ਸਾਹਿਬ ਵਿਖੇ ਵੀ ਫੇਰੀ ਪਾਈ । ਇਸ ਤੋਂ ਇਲਾਵਾ ਨਾਰੋਮਾਜਰਾ ਦੇ ਸਰਪੰਚ ਸੁਖਦੇਵ ਸਿੰਘ ਦੇ ਘਰ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਉਨਾਂ ਨਾਲ ਨੁਸਰਤ ਅਲੀ ਖਾਨ ਤੋਂ ਇਲਾਵਾ ਸ. ਇਕਬਾਲ ਸਿੰਘ ਸਾਬਕਾ ਆਈ.ਜੀ., ਜਸਵੰਤ ਸਿੰਘ ਛਾਪਾ, ਮੁਹੰਮਦ ਅਸਲਮ ਕਾਲਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਮਲੇਰਕੋਟਲਾ, ਅਸ਼ਰਫ ਕੁਰੈਸੀ ਪ੍ਰਧਾਨ ਯੂਥ ਅਕਾਲੀ ਦਲ, ਡਾ. ਮੁਹੰਮਦ ਮੁਸ਼ਤਾਕ, ਸ਼ਾਹਿਦ ਅਲੀ, ਤਰਸੇਮ ਸਿੰਘ ਸਾਬਕਾ ਸਰਪੰਚ, ਹਰਦੇਵ ਸਿੰਘ, ਤਰਲੋਚਨ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ ਵੀ ਮੌਜੂਦ ਸਨ ।