ਕਰਮ ਸੰਧੂ
ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਬਹੁਤ ਹੀ ਖ਼ੂਬਸੂਰਤ ਕਲਮ ਅਤੇ ਆਵਾਜ਼ ਦੇ ਮਾਲਕ ਜਿਨ੍ਹਾਂ ਦੇ ਲਿਖੇ ਅਨੇਕਾਂ ਹੀ ਗੀਤ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ ਤੇ ਆਪ ਵੀ ਖ਼ੁਦ ਖ਼ੂਬਸੂਰਤ ਆਵਾਜ਼ ਦੇ ਕੇ ਆਪਣੇ ਗੀਤਾਂ ਨੂੰ ਲੋਕਾਂ ਦੇ ਸਨਮੁੱਖ ਕੀਤਾ ਮੇਰੀ ਮੁਰਾਦ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਗਾਇਕ ਜੋ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੇ ਵਤਨ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ ਕੇ.ਪੀ ਦੌਧਰ ਜੋ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਕੇ.ਪੀ ਦੌਧਰ ਆਪਣੇ ਪਹਿਲੇ ਗੀਤਾਂ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਆਪਣਾ ਬਿਲਕੁਲ ਨਵਾਂ ਨਕੋਰ ਗੀਤ “ਦੁਨੀਆਂ ਦਾਰੀ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋਣ ਜਾ ਰਿਹਾ ਹੈ। ਗਾਇਕ ਕੇ.ਪੀ ਦੌਧਰ ਨੇ ਇਸ ਨਵੇਂ ਗੀਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਗੀਤ ਦਾ ਮਿਊਜ਼ਕ ਮਨੀ ਧਰਮਕੋਟ ਨੇ ਆਪਣੀਆਂ ਖ਼ੂਬਸੂਰਤ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਪ੍ਰੋਡਿਊਸਰ ਖ਼ੁਸ਼ ਚਹਿਲ ਅਤੇ ਅੰਤਰ ਦੀਪ ਚਹਿਲ ਹਨ। ਇਸ ਗੀਤ ਦਾ ਵੀਡੀਓ ਕੇ.ਪੀ ਦੌਧਰ ਦੀ ਸਾਰੀ ਟੀਮ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਸ਼ੂਟ ਕੀਤਾ ਗਿਆ ਹੈ। ਇਸ ਨਵੇਂ ਗੀਤ “ਦੁਨੀਆਂ ਦਾਰੀ” ਨੂੰ ਕੇ.ਪੀ ਦੌਧਰ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਕੇ.ਪੀ.ਦੌਧਰ ਨੇ ਅੱਗੇ ਦੱਸਿਆ ਹੈ ਕਿ ਇਸ ਗੀਤ ਨੂੰ ਨੇਪਰੇ ਚਾੜ੍ਹਨ ਲਈ ਹਰਮਨ ਮਾਨ, ਸਤਵੰਤ ਬਰਾੜ, ਗੁਰਜਿੰਦਰ ਗੋਰਾ ਤੋਂ ਇਲਾਵਾ ਕੁਲਦੀਪ ਸ਼ਾਹਕੋਟ ਦਾ ਵਿਸ਼ੇਸ਼ ਸਹਿਯੋਗ ਰਿਹਾ|
