
ਦੱਸ ਕਰੀਏ ਕੀ ਆਜ਼ਾਦੀਆਂ?
ਜਿਸ ਦਿੱਤੀਆਂ ਨੇ ਬਰਬਾਦੀਆਂ।
ਘਰ ਵੰਡੇ ਕੰਧਾਂ ਕੱਢ ਕੇ,
ਇਹ ਕਿਹੜੇ ਕੰਮ ਆਬਾਦੀਆਂ?
ਵੱਢੀਆਂ-ਟੁੱਕੀਆਂ ਮਰ ਗਈਆਂ,
ਬੇ-ਪੱਤ ਹੋ ਸ਼ਹਿਜ਼ਾਦੀਆਂ।
ਬਹਿ ਇਕੱਠਿਆਂ ਦਾਜ ਬਣਾ ਲਏ,
ਰਲ਼ ਦੇਖੀਆਂ ਨਾ ਪਰ ਸ਼ਾਦੀਆਂ।
ਸੰਤਾਲ਼ੀ ਨੂੰ ਬਹਿ ਰੋਂਦੀਆਂ ਨੇ,
ਅੱਜ ਵੀ ਨਾਨੀਆਂ-ਦਾਦੀਆਂ।
ਸਨ ਸਾਂਝੇ ਚੁੱਲ੍ਹੇ ਰੋਟੀਆਂ,
ਹੁਣ ਲੱਗਣ ਬੇ-ਸੁਆਦੀਆਂ।
ਵੱਖ ਹਿੰਦ ਬਣਾ ਲਿਆ ਹਿੰਦੀਆਂ,
ਤੇ ਪਾਕਿਸਤਾਨ ਜਿਹਾਦੀਆਂ।
ਲੜ ਭਾਈਆਂ ਭਾਈ ਮਾਰ’ਤੇ,
ਹੁਣ ਸਾਨੂੰ ਖੁਸ਼ੀਆਂ ਕਾਹਦੀਆਂ?
ਮੁਬਾਰਕ ਪਥਰਾਲਵੀ