ਚੰਡੀਗੜ੍ਹ ( ਰਾਜਿੰਦਰ ਭਦੌੜੀਆ )

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਪਿਤਾ ਅਨੰਦ ਸਿੰਘ ਬਿਸ਼ਟ ਦਾ ਅੱਜ ਸੋਮਵਾਰ ਸਵੇਰੇ ਏਮਜ਼ ਵਿਖੇ ਦਿਹਾਂਤ ਹੋ ਗਿਆ। ਮੁੱਖ ਮੰਤਰੀ ਉਸ ਸਮੇਂ ਕਰੋਨਾ ਨਾਲ ਸਬੰਧਤ ਬਣੀ ਕਮੇਟੀ ਨਾਲ ਮੀਟਿੰਗ ਕਰ ਰਹੇ ਸਨ ਪਰ ਉਨ੍ਹਾਂ ਪਿਤਾ ਦੇ ਦਿਹਾਂਤ ਦੀ ਖਬਰ ਮਿਲਣ ਤੋਂ ਬਾਅਦ ਵੀ ਮੀਟਿੰਗ ਜਾਰੀ ਰੱਖੀ।
ਯੋਗੀ ਦੇ ਪਿਤਾ ਆਨੰਦ ਸਿੰਘ ਨੂੰ 13 ਅਪਰੈਲ ਨੂੰ ਏਮਜ਼ ਦਿੱਲੀ ਵਿਖੇ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਅੱਜ ਸਵੇਰੇ ਤਕਰੀਬਨ 10.30ਵਜੇ ਆਖਰੀ ਸਾਹ ਲਿਆ। ਉਹ 89 ਵਰ੍ਹਿਆਂ ਦੇ ਸਨ।