4 C
United Kingdom
Friday, March 6, 2026

More

    ਤੇ ਹੁਣ ਗੜੇਮਾਰੀ ਨੇ ਝੰਬਿਆ ਅੰਨਦਾਤਾ

    ਮੋਗਾ (ਮਿੰਟੂ ਖੁਰਮੀ)

    ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
    ਨੈਣਾਂ ਵਿੱਚੋਂ ਨੀਰ ਵਗਿਆ।
    ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
    ਬੋਹਲਾਂ ਵਿੱਚੋਂ ਪੁੱਤ ਜੱਗਿਆ।

    ਕਿਸਾਨੀ ਹਮੇਸ਼ਾ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਹੁੰਦੀ ਰਹੀ ਹੈ, ਕਦੇ ਸੋਕਾ ਕਦੇ ਡੋਬਾ ਫਸਲਾਂ ਵਾਸਤੇ ਕਹਿਰ ਬਣ ਆਫ਼ਤ ਬਣ ਵਾਰ ਵਾਰ ਬਹੁੜਦਾ ਰਿਹਾ ਹੈ, ਜਿੱਥੇ ਇੱਕ ਪਾਸੇ ਸਮੁੱਚਾ ਸੰਸਾਰ ਕਰੋਨਾ ਵਾਇਰਿਸ ਕਰਕੇ ਅਸਥ ਵਿਅਸਥ ਹੈ ਉੱਥੇ ਅੱਜ ਪੰਜਾਬ ‘ਚ ਕਈ ਥਾਈਂ ਭਾਰੀ ਮੀਂਹ-ਹਨੇਰੀ ਅਤੇ ਗੜੇਮਾਰੀ ਨਾਲ ਤਬਾਹੀ ਹੋਈ ਹੈ । ਮਿਲ ਰਹੀਆਂ ਖ਼ਬਰਾਂ ਮੁਤਾਬਿਕ ਮੋਗਾ, ਬਰਨਾਲਾ , ਲੁਧਿਆਣਾ ਪਟਿਆਲਾ ਜਿਲ੍ਹਿਆਂ ਦੇ ਕਈ ਪਿੰਡਾਂ ‘ਚ ਭਾਰੀ ਮੀਂਹ ਪਿਆ ਹੈ ।ਖੇਤਾਂ ਵਿੱਚ ਪੱਕੀ ਤੇ ਮੰਡੀਆਂ ਵਿੱਚ ਪਈ ਕਣਕ ਕਾਰਨ ਕਿਸਾਨੀ ਬੁਰੀ ਤਰ੍ਹਾਂ ਮੁਸੀਬਤ ‘ਚ ਘਿਰ ਗਈ ਹੈ। ਆਹ ਤਸਵੀਰਾਂ ਪਿੰਡ ਦੀਵਾਨਾ ( ਬਰਨਾਲਾ ) ਦੀਆਂ ਹਨ , ਜਿੱਥੇ ਭਾਰੀ ਮੀਂਹ ਦੇ ਨਾਲ ਗੜੇ ਵੀ ਪਏ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!