ਤਲਵੰਡੀ ਸਾਬੋ (ਪੰਜ ਦਰਿਆ ਬਿਊਰੋ) ਸ੍ਰੀ ਦਰਸ਼ਨ ਸਿੰਘ ਭੰਮੇ ਵੱਲੋਂ ਸੰਪਾਦਿਤ ਇਲਾਕੇ ਦੇ ਕਵੀਆਂ ਦਾ ਇਕ ਸਾਂਝਾ ਕਾਵਿ ਸੰਗ੍ਰਹਿ “ਕਲਮਾਂ ਦੇ ਰੰਗ” ਮਿਤੀ 15 ਅਗਸਤ 2021 ਦਿਨ ਐਤਵਾਰ ਨੂੰ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਲਵੰਡੀ ਸਾਬੋ ਵਿਖੇ ਰਿਲੀਜ਼ ਕੀਤਾ ਜਾ ਰਿਹਾ ਹੈ। ਪੁਸਤਕ ਬਾਰੇ ਸੰਖੇਪ ਜਾਣਕਾਰੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪ੍ਰੋ. ਨਵ ਸੰਗੀਤ ਸਿੰਘ ਦੇਣਗੇ; ਜਦਕਿ ਸ. ਅਵਤਾਰ ਸਿੰਘ ਸਿੱਧੂ ਵਕੀਲ, ਸ. ਅੰਮ੍ਰਿਤਪਾਲ ਸਿੰਘ (ਪ੍ਰਧਾਨ, ਮਾਲਵਾ ਵੈਲਫੇਅਰ ਕਲੱਬ), ਸ. ਸੁਖਦੇਵ ਸਿੰਘ (ਪ੍ਰਧਾਨ, ਸਹਾਰਾ ਕਲੱਬ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਸਮਾਗਮ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਕਿਤਾਬ ਵਿੱਚ ਸ਼ਾਮਲ 33 ਕਵੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ।
