8.9 C
United Kingdom
Saturday, April 19, 2025

More

    ਵਾਤਾਵਰਣ ਪ੍ਰੇਮੀ ਬਲਵਿੰਦਰ ਸੰਘਾ ਨੇ ਪਿੰਡ ਮਟਵਾਣੀ ਦੀ ਫਿਰਨੀ ‘ਤੇ 125 ਫਾਈਕਸ ਦੇ ਪੌਦੇ ਅਤੇ ਗਾਰਡ ਲਗਾਏ

    ਬਲਵਿੰਦਰ ਸੰਘਾ ਨੇ ਪਿੰਡ ਦੁਸਾਂਝ ਦੇ ਪੰਜ ਗਰੀਬ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ – ਲੂੰਬਾ

    ਮੋਗਾ (ਪੰਜ ਦਰਿਆ ਬਿਊਰੋ)ਨੈਸਲੇ ਇੰਡੀਆ ਲਿਮਟਿਡ ਦੇ ਮੁਲਾਜ਼ਮ ਅਤੇ ਪਿੰਡ ਦੁਸਾਂਝ ਦੇ ਨਿਵਾਸੀ ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਸੰਘਾ ਨੇ ਪਿੰਡ ਮਟਵਾਣੀ ਦੀ ਫਿਰਨੀ ਤੇ 7 ਫੁੱਟੇ ਫਾਈਕਸ ਦੇ 125 ਪੌਦੇ ਟ੍ਰੀ ਗਾਰਡਾਂ ਸਮੇਤ ਲਗਾ ਕੇ ਜਿੱਥੇ ਪਿੰਡ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਹਨ, ਉਥੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ, ਜਿਸ ਲਈ ਪਿੰਡ ਮਟਵਾਣੀ ਦੀ ਪੰਚਾਇਤ ਅਤੇ ਸਮੂਹ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਹਨ। ਇਹ ਜਾਣਕਾਰੀ ਦਿੰਦਿਆਂ ਪਿੰਡ ਮਟਵਾਣੀ ਦੇ ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਸੰਘਾ ਨੇ ਆਪਣੇ ਵੱਲੋਂ ਸਾਰਾ ਪੈਸਾ ਖਰਚ ਕੇ ਪੌਦਿਆਂ ਨੂੰ ਟ੍ਰੀ ਗਾਰਡ ਲਗਾ ਕੇ ਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਸੰਘਾ ਦਾ ਆਪਣਾ ਪਿੰਡ ਦੁਸਾਂਝ ਹੈ ਤੇ ਉਹ ਨੈਸਲੇ ਇੰਡੀਆ ਲਿਮਟਿਡ ਵਿੱਚ ਮੁਲਾਜ਼ਮ ਹਨ। ਉਹ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹੋਣ ਨਾਤੇ ਸਾਡੇ ਪਿੰਡ ਵਿੱਚ ਅਕਸਰ ਸਮਾਜ ਸੇਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਬਲਵਿੰਦਰ ਸੰਘਾ ਦੇ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਸਾਨੂੰ ਸਭ ਨੂੰ ਅਜਿਹੇ ਸਮਾਜ ਸੇਵੀ ਜਜਬੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਕਰਤਾਰ ਸਿੰਘ ਐਜੂਕੇਸ਼ਨ ਕਲੱਬ ਵੱਲੋਂ ਬਲਵਿੰਦਰ ਸੰਘਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਬਲਵਿੰਦਰ ਸੰਘਾ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ 7-7 ਫੁੱਟੇ ਫਾਈਕਸ ਦੇ 400 ਪੌਦੇ ਅਤੇ 400 ਟ੍ਰੀ ਗਾਰਡ ਤਿਆਰ ਕੀਤੇ ਹਨ, ਜਿਸ ਨਾਲ ਤਿੰਨ ਪਿੰਡਾਂ ਦੀਆਂ ਫਿਰਨੀਆਂ ਨੂੰ ਸੁੰਦਰ ਬਨਾਉਣ ਦੇ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ। ਪਿੰਡ ਝੰਡੇਆਣਾ ਸ਼ਰਕੀ ਦੀ ਫਿਰਨੀ ਦੇ ਸੁੰਦਰੀਕਰਨ ਤੋਂ ਬਾਅਦ ਅੱਜ ਪਿੰਡ ਮਟਵਾਣੀ ਦੀ ਫਿਰਨੀ ਤੇ ਪੌਦੇ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਹੁਣ ਪਿੰਡ ਨੱਥੂਵਾਲਾ ਜਦੀਦ ਵਿੱਚ ਵੀ ਪੌਦੇ ਲਗਾਏ ਜਾਣਗੇ। ਬਲਵਿੰਦਰ ਸੰਘਾ ਦੇ ਇਸ ਮਹਾਨ ਕਾਰਜ ਦੀ ਪ੍ਰਸੰਸ਼ਾ ਕਰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਅਤੇ ਪਿੰਡ ਦੁਸਾਂਝ ਦੇ ਨਿਵਾਸੀ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਲਵਿੰਦਰ ਸੰਘਾ ਸਾਡੇ ਪਿੰਡ ਦੁਸਾਂਝ ਦੇ ਵਸਨੀਕ ਹਨ ਤੇ ਉਨ੍ਹਾਂ ਆਪਣੇ ਕੰਮਾਂ ਨਾਲ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸੰਘਾ ਨੇ ਕਿਸਾਨ ਅੰਦੋਲਨ ਵਿੱਚ ਸਿੰਘੂ ਅਤੇ ਟਿਕਰੀ ਬਾਰਡਰ ਤੇ 20 ਲੈਟਰੀਨਾਂ ਬਣਾ ਕੇ ਦਿੱਤੀਆਂ ਸਨ ਤੇ ਪਿੰਡ ਦੁਸਾਂਝ ਦੇ ਪੰਜ ਗਰੀਬ ਪਰਿਵਾਰਾਂ ਨੂੰ ਮਕਾਨ ਵੀ ਬਣਾ ਕੇ ਦਿੱਤੇ ਹਨ। ਇਸ ਤੋਂ ਇਲਾਵਾ ਵੀ ਉਹ ਹੋਰ ਬਹੁਤ ਸਾਰੀਆਂ ਸਮਾਜ ਸੇਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਪਿੰਡ ਦਾ ਨਾਮ ਰੌਸ਼ਨ ਹੋ ਰਿਹਾ ਹੈ। ਇਸ ਮੌਕੇ ਐਜੂਕੇਸ਼ਨ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਵੀ ਬਲਵਿੰਦਰ ਸੰਘਾ ਦੇ ਇਸ ਉਦਮ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਕਤ ਤੋਂ ਇਲਾਵਾ ਸਵਰਨ ਸਿੰਘ ਮਟਵਾਣੀ, ਡਾ ਜਤਿੰਦਰ ਸਿੰਘ, ਸੰਦੀਪ ਸਿੰਘ, ਰਣਦੀਪ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਸੋਨੀ ਸਿੰਘ, ਪਰਮੇਸਰ ਸਿੰਘ, ਸੁਖਪਾਲ ਸਿੰਘ, ਅਰਸਦੀਪ ਸਿੰਘ, ਸਤਿਨਾਮ ਸਿੰਘ, ਮਨਮੋਹਨ ਸਿੰਘ, ਸੁਖਦੀਪ ਸਿੰਘ ਆਦਿ ਹਾਜ਼ਰ ਸਨ। 

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!