1.5 C
United Kingdom
Saturday, March 7, 2026

More

    ਹਿੰਮਤਪੁਰਾ ਪੰਚਾਇਤ ਵੱਲੋਂ ਰਾਸ਼ਨ ਵੰਡਿਆ ਗਿਆ

    ਮੋਗਾ/ ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ/ਸੁਖਮੰਦਰ ਹਿੰਮਤਪੁਰੀ)

    ਕਰੋਨਾ ਵਾਇਰਿਸ ਨਾਲ ਉਥਲ ਪੁਥਲ ਹੋਈਆਂ ਜਿੰਦਗੀਆਂ ਨੂੰ ਸਹਾਰਾ ਦੇਣ ਵਾਸਤੇ ਜਿੱਥੇ ਸੈਂਕੜੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਤਨ ਮਨ ਧਨ ਨਾਲ ਸੇਵਾ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਪੱਧਰ ਤੇ ਯਤਨ ਜਾਰੀ ਹਨ, ਇਸੇ ਲੜੀ ਵਜੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਵਿੱਚ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਵੀ ਰਾਸ਼ਨ ਵੰਡਿਆ ਗਿਆ।

    “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਸਰਪੰਚ ਪੱਪੂ ਜੋਸ਼ੀ ਨੇ ਕਿਹਾ ਕਿ ਪਿੰਡ ਦੇ ਲੋੜਬੰਦ ਲੋਕਾਂ ਦੇ ਨਾਮ ਪ੍ਰਸ਼ਾਸਨ ਨੂੰ ਭੇਜੇ ਹੋਏ ਹਨ, ਜਿਵੇਂ ਜਿਵੇਂ ਰਾਸ਼ਨ ਦੀਆਂ ਕਿੱਟਾਂ ਆ ਰਹੀਆਂ ਹਨ ਅਸੀਂ ਆਪਣੀ ਪੰਚਾਇਤ ਦੇ ਸਹਿਯੋਗ ਨਾਲ ਵੰਡ ਰਹੇ ਹਾਂ। ਇਸ ਸਮੇਂ ਉਹਨਾਂ ਨਾਲ ਗੁਰਦੁਆਰਾ ਮੱਲੋ ਸ਼ਹੀਦ ਦੇ ਮੁੱਖ ਸੇਵਾਦਾਰ ਬਾਬਾ ਜੀਤ ਸਿੰਘ, ਪੰਚਾਇਤ ਅਫ਼ਸਰ ਗੁਰਦੌਰ ਸਿੰਘ, ਪੰਚਾਇਤ ਸਕੱਤਰ ਬੂਟਾ ਸਿੰਘ, ਪੰਚਾਇਤ ਸਕੱਤਰ ਅਜਮੇਰ ਸਿੰਘ, ਬਲਾਕ ਸੰਮਤੀ ਚੇਅਰਮੈਨ ਜਸਵੀਰ ਕੌਰ,ਲਛਮਣ ਸਿੰਘ, ਪੰਚ ਮੰਗਾ ਸਿੰਘ, ਪੰਚ ਮਨਜੀਤ ਕੌਰ, ਸਵਰਨ ਸਿੰਘ, ਅਨਮੋਲ ਜੋਸ਼ੀ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!