4 C
United Kingdom
Friday, March 6, 2026

More

    “ਦੇ ਕੇ ਚਰਨਾਂ ਦਾ ਪਿਆਰ” ਨੂੰ ਮਿਲ ਰਿਹੈ ਪਿਆਰ

    ਮਿੰਟੂ ਖੁਰਮੀ/ਪੰਜ ਦਰਿਆ

    ਕੁਲਦੀਪ ਚਾਹਲ ਦੇ ਨਵੇ ਧਾਰਮਿਕ ਸਿੰਗਲ ਟਰੈਕ ਨੂੰ ਬਹੁਤ ਜ਼ਿਆਦਾ ਸਲਾਹਿਆ ਜਾ ਰਿਹਾ ਹੈ। ਇਸ ਵਿਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰਵੀਦਾਸ ਜੀ ਮਹਾਰਾਜ ਨੇ ਊਚ-ਨੀਚ ਨੂੰ ਮਿਟਾਕੇ ਸਭ ਨੂੰ ਸਤਿਕਾਰ ਨਾਲ ਰਹਿਣਾ ਸਿਖਾਇਆ ਏ।ਇਸ ਦਾ ਮਿਊਜ਼ਿਕ ਦਲਜੀਤ ਫ਼ਰੀਦਕੋਟ ਜੀ ਨੇ ਤਿਆਰ ਕੀਤਾ ਅਤੇ ਕਲਮਬੱਧ ਕੀਤਾ ਹੈ ਜਸਵਿੰਦਰ ਸੋਮਾ ਮਾਲਪੁਰੀ ਜੀ ਨੇ ।

    ਇਸ ਗੀਤ ਦਾ ਵੀਡੀਓ ਅਤੇ ਲੇਬਲ ਭੁੱਲਰ ਫ਼ਿਲਮਜ਼ ਕੰਪਨੀ ਵੱਲੋਂ ਹੈ। ਇਸ ਤੋਂ ਪਹਿਲਾਂ ਕੁਲਦੀਪ ਚਾਹਲ ਦੇ ਚਰਚਾ ਵਿਚ ਚਲ ਰਹੇ ਗੀਤ ਨਖ਼ਰਾ, ਟਾਈਮ,ਟਿੱਲਿਓ ਜੋਗ ਲ਼ੈ ਕੇ, ਸਾਨ੍ਹਾ ਵਾਲੇ ਭੇੜ, ਬਾਬਾ ਬਨਾਮ ਬੀਬਾ ਆਦਿ ਹਨ।
    ਕੁਲਦੀਪ ਚਾਹਲ ਨੇ ਗੱਲ ਬਾਤ ਦੌਰਾਨ ਦੱਸਿਆ ਕਿ ਉਹ ਸਭਿਆਚਾਰਕ ਗੀਤ ਹੀ ਗਾਉਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!