ਸ੍ਰੀ ਮੁਕਤਸਰ ਸਾਹਿਬ (ਅਸ਼ੋਕ ਵਰਮਾ)
ਡੀ.ਜੀ.ਪੀ ਪੰਜਾਬ ਦੀ ਹਦਾਇਤਾਂ ਤਹਿਤ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਡੀ.ਸੁਡਰਵਿਲ਼ੀ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਆਮ ਲੋਕਾਂ ਦੀ ਭਾਵਨਾ ਪੈਦਾ ਕਰਨ ਲਈ ਖੁਦ ਸ਼ਹਿਰ ’ਚ ਫਲੈਗ ਮਾਰਚ ਦੀ ਅਗਵਾਈ ਕੀਤੀ। ਪਾਕਿਸਤਾਨ ਦੀ ਸਰਹੱਦ ਲਾਗੇ ਪਿੰਡ ਡਾਲੇ ਕੇ ’ਚ ਟਿਫ ਬੰਬ ਆਦਿ ਮਿਲਣ ਤੋਂ ਬਾਅਦ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਅੱਜ ਸੀਨੀਅਰ ਪੁਲਿਸ ਕਪਤਾਨ ਨੇ ਪੁਲਿਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਮੁਕਤਸਰ ਪੁਲਿਸ ਨੇ ਸਖਤ ਸੁਰੱਖਿਆਂ ਨੂੰ ਬਰਕਰਾਰ ਰੱਖਣ ਲਈ ਜਿਲ਼੍ਹੇ ਭਰ ’ਚ ਰੇਲਵੇ ਸ਼ਟੇਸ਼ਨ, ਬੱਸ ਸਟੈਡ, ਨਾਕਿਆ, ਗੈਸਟ ਹਾਉਸ ਤੇ ਚੈਕਿੰਗ ਸ਼ੁਰੂ ਕੀਤੀ ਹੋਈ ਹੈ।ਇਸੇ ਤਹਿਤ ਹੀ ਅੱਜ ਸ੍ਰੀਮਤੀ ਡੀ.ਸੁਡਰਵਿਲੀ ਨੇ ਸ਼ਹਿਰ ਅੰਦਰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਹਿਰ ਅੰਦਰ ਸੁਰਖਿਆਂ ਨੂੰ ਲੈ ਕੇ ਫਲੈਗ ਮਾਰਚ ਕੱਢ ਕੇ ਅਲੱਗ ਅੱਲਗ ਥਾਵਾਂ ਤੇ ਚੈਕਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਸਰੱਖਿਆ ਦੇ ਪੱਖ ਤੋਂ ਮੁਸਤੈਦੀ ਵਰਤਣ ਲਈ ਕਿਹਾ। ਐਸ.ਐਸ.ਪੀ ਨੇ ਦੱਸਿਆ ਕਿ 15 ਅਗਸਤ 2021 ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸਿਟੀ ਸ੍ਰੀ ਮੁਕਤਸਰ ਸਾਹਿਬ ਅੰਦਰ ਫਲੈਗ ਮਾਰਚ ਕੱਢਿਆ ਗਿਆ ਜੋਕਿ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ, ਅਜੀਤ ਸਿਨਮਾ , ਮਲੋਟ ਰੋਡ, ਮੰਗੇ ਦਾ ਪੰਪ , ਬੱਸ ਸਟੈਂਡ ਤੋ ਅਬੋਹਰ ਰੋਡ ਬਾਈਪਾਸ ਵਿਖੇ ਸਮਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਅੰਦਰ ਅਲੱਗ ਅਲੱਗ ਥਾਵਾਂ ਤੇ ਨਾਕੇ ਲਗਾਏ ਗਏ ਹਨ ਜਦੋਂਕਿ ਸ਼ਹਿਰ ਨੂੰ ਸੀਲ ਕਰਨ ਲਈ ਵੀ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਧੀ ਦਰਜਨ ਪੈਟ੍ਰੋਲਿੰਗ ਪਾਰਟੀਆ ਵੀ ਲਗਾਈਆ ਗਈਆ ਹਨ ਜੋ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਦ ਗਸ਼ਤ ਕਰਨਗੀਆਂ। ਉਨ੍ਹਾਂ ਕਿਹਾ ਕਿ ਮੁਕਤਸਰ ਸ਼ਹਿਰ, ਮਲੋਟ ਅਤੇ ਗਿੱਦੜਬਾਹਾ ਵਿੱਚ ਪੀ.ਸੀ.ਆਰ ਦੀਆਂ ਮੋਟਰਸਾਇਕਲ ਟੀਮਾਂ ਨੇ ਗਸ਼ਤ ਵਧਾਈ ਹੈ ਅਤੇ ਪੁਲਿਸ ਵੱਲੋਂ ਨਾਕੇ ਲਾਏ ਗਏ ਹਨ ਜਿੱਥੇ ਹਰ ਆਉਣ ਜਾਣ ਵਾਲਿਆਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ।ਇਸ ਤੋਂ ਇਲਾਵਾ ਹਰ ਇੱਕ ਥਾਣੇ ਦੇ ਇਲਾਕੇ ’ਚ ਦਿਨ ਰਾਤ ਦੇ 2-2 ਨਾਕੇ ਲਾਕੇ ਸੁਰੱਖਿਆ ਦੇ ਮੁਕੰਮਲ ਇੰਤਜਾਮ ਕੀਤੇ ਗਏ ਹਨ ਅਤੇ ਉਨ੍ਹਾ ਨਾਲ ਹੀ ਡਰੋਨ ਕੈਮਰਿਆ ਰਾਹੀਂ ਜਿਲ੍ਹੇ ਭਰ ’ਚ ਨਿਗ੍ਹਾ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਥਾਣਿਆਂ ਦੀ ਪੁਲਿਸ ਅਤੇ ਰੂਰਲ ਰੈਪਿਡ ਟੀਮਾਂ ਨੂੰ ਗਸ਼ਤ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ ਜਦੋਂ ਕਿ ਸਾਦੇ ਲਿਬਾਸ ‘ਚ ਪੁਲੀਸ ਮੁਲਾਜਮਾਂ ਤੇ ਖੁਫੀਆ ਵਿਭਾਗ ਦੇ ਕਰਮਚਾਰੀ ਵੀ ਸਥਿਤੀ ਤੇ ਨਿਗਾਹ ਰੱਖਣ ਲਈ ਤਾਨਿਾਤ ਕੀਤੇ ਹਨ। ਪਤਾ ਲੱਗਿਆ ਹੈ ਕਿ ਪੁਲਿਸ ਮਾੜੇ ਅਨਸਰਾਂ ਦੀ ਠਹਿਰ ਰੋਕਣ ਲਈ ਸਰਾਵਾਂ ,ਪ੍ਰਾਈਵੇਟ ਗੈੈਸਟ ਹਾਊਸਾਂ ਅਤੇ ਹੋਟਲਾਂ ਦੀ ਨਿਗਰਾਨੀ ਕਰ ਰਹੀ ਹੈ। ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਹੋਰ ਅਹਿਮ ਥਾਵਾਂ ਤੇ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਪੁਲਿਸ ਲਈ ਰਾਹਤ ਵਾਲੀ ਗੱਲ ਇਹੋ ਹੈ ਕਿ ਸੰਘਰਸ਼ਾਂ ਦਾ ਪੁਰਾਣਾ ਦੌਰ ਜਿਲ੍ਹੇ ’ਚ ਲੱਗਭਗ ਖਤਮ ਵਾਂਗ ਹੈ।
ਲੋਕ ਪੁਲਿਸ ਨਾਲ ਸਹਿਯੋਗ ਕਰਨ: ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਡੀ.ਸੁਡਰਵਿਲੀ ਦਾ ਕਹਿਣਾ ਸੀ ਕਿ ਪੁਲਿਸ ਆਮ ਆਦਮੀ ਦੀ ਪਹਿਰੇਦਾਰ ਬਣੇਗੀ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾਵੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ਜਾਂ ਕਿਸੇ ਨਾਗਰਿਕ ਨੂੰ ਕੋਈ ਡਰ ਨਾ ਹੋਵੇ। ਉਨ੍ਹਾਂ ਆਖਿਆ ਕਿ ਪੁਲਿਸ ਅਪਰਾਧਿਕ ਅਤੇ ਗੈਰਸਮਾਜੀ ਅਨਸਰਾਂ ਦੀਆਂ ਸਰਗਰਮੀਆਂ ਰੋਕਣ ਲਈ ਆਪਣੀ ਪੂਰੀ ਵਾਹ ਲਾਏਗੀ । ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਕਿਸੇਕ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਣ ਦੀ ਸੂਰਤ ’ਚ ਹੈਲਪ ਲਾਇਨ ਨੰਬਰ 80549-42100 ਫੋਨ ਕਾਲ ਕਰਕੇ ਜਾਂ ਵਟਸ ਐਪ ਤੇ ਮੈਸਿਜ ਰਾਂਹੀ ਸੂਚਨਾ ਦਿੱਤੀ ਜਾ ਸਕਦੀ ਹੈ
