10.2 C
United Kingdom
Saturday, April 19, 2025

More

    ਸਿਹਤ ਵਿਭਾਗ ਨੂੰ ਲੂੰਬਾ ਵਰਗੇ ਸਮਾਜ ਸੇਵੀ ਕਰਮਚਾਰੀਆਂ ਤੇ ਮਾਣ ਹੈ – ਡਾ. ਬਾਜਵਾ

    ਸਿਵਲ ਸਰਜਨ ਦਫਤਰ ਵਿੱਚ 17 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ

    ਮੋਗਾ (ਪੰਜ ਦਰਿਆ ਬਿਊਰੋ) ਸਿਵਲ ਸਰਜਨ ਦਫਤਰ ਮੋਗਾ ਵਿੱਚ ਸਿਹਤ ਸੁਪਰਵਾਈਜਰ ਦੇ ਅਹੁਦੇ ਤੇ ਕੰਮ ਕਰ ਰਹੇ ਮਹਿੰਦਰ ਪਾਲ ਲੂੰਬਾ ਨਾ ਸਿਰਫ ਆਪਣੇ ਡਿਊਟੀ ਪ੍ਰਤੀ ਫਰਜਾਂ ਨੂੰ ਬਾਖੂਬੀ ਨਿਭਾਉਦੇ ਹਨ, ਬਲਕਿ ਸਮਾਜ ਪ੍ਰਤੀ ਵੀ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨੂੰ ਆਪਣਾ ਫਰਜ ਸਮਝ ਕੇ ਨਿਭਾ ਰਹੇ ਹਨ। ਇਨ੍ਹਾਂ ਦੀ ਸਖਸ਼ੀਅਤ ਸਾਡੇ ਸਭ ਲਈ ਪ੍ਰੇਰਨਾਦਾਇਕ ਹੈ, ਜਿਨ੍ਹਾਂ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਮੋਗਾ ਡਾ ਅਮਨਪ੍ਰੀਤ ਕੌਰ ਬਾਜਵਾ ਜੀ ਨੇ ਅੱਜ ਸਿਵਲ ਸਰਜਨ ਦਫਤਰ ਮੋਗਾ ਵਿਖੇ 17 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮਹਿੰਦਰ ਪਾਲ ਲੂੰਬਾ ਵੱਲੋਂ ਲੋੜਵੰਦਾਂ ਲਈ ਰਾਸ਼ਨ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਹੁਣ ਤੱਕ 82 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ ਹੋਰਨਾਂ ਦਾਨੀ ਸੱਜਣਾਂ ਤੋਂ ਇਲਾਵਾ ਸਿਵਲ ਹਸਪਤਾਲ ਅਤੇ ਦਫਤਰ ਸਿਵਲ ਸਰਜਨ ਮੋਗਾ ਦੇ ਕਰਮਚਾਰੀ ਵੀ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਆਪਣੇ ਵੱਲੋਂ ਵੀ ਦੋ ਪਰਿਵਾਰਾਂ ਨੂੰ ਰਾਸ਼ਨ ਦੇਣ ਲਈ ਸਹਾਇਤਾ ਦਿੱਤੀ। ਇਸ ਮੌਕੇ ਦਫਤਰ ਸਿਵਲ ਸਰਜਨ ਮੋਗਾ ਦੇ ਕਰਮਚਾਰੀ ਛਤਰਪਾਲ ਸਿੰਘ ਵੱਲੋਂ 2100 ਰੁਪਏ, ਗੁਰਬਚਨ ਸਿੰਘ ਕੰਗ ਵੱਲੋਂ 2000 ਰੁਪਏ, ਰੁਪੇਸ਼ ਮਜੀਠੀਆ ਵੱਲੋਂ 1100 ਰੁਪਏ ਅਤੇ ਅੰਕੁਸ਼ ਸੂਦ ਵੱਲੋਂ 500 ਰੁਪਏ ਦਾ ਯੋਗਦਾਨ ਪਾਇਆ ਗਿਆ। ਉਘੇ ਸਮਾਜ ਸੇਵੀ ਅਤੇ ਪਿੰਡ ਬੁੱਘੀਪੁਰਾ ਨਿਵਾਸੀ ਚਰਨਜੀਤ ਸ਼ਰਮਾ ਫਿਨਲੈਂਡ ਵੱਲੋਂ 4100 ਰੁਪਏ ਅਤੇ ਮਹਿੰਦਰ ਪਾਲ ਲੂੰਬਾ ਦੇ ਬੇਟੇ ਰਿਸ਼ਭ ਲੂੰਬਾ ਵੱਲੋਂ ਵੀ 3100 ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਤੋਂ ਇਲਾਵਾ ਪਿੰਡ ਘੱਲਕਲਾਂ ਦੇ ਨਿਵਾਸੀ ਇੱਕ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੋ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਲਈ ਸਹਾਇਤਾ ਰਾਸ਼ੀ ਭੇਜੀ ਗਈ। ਉਕਤ ਸਭ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਹੁਣ ਤੱਕ 70 ਹਜਾਰ ਰੁਪਏ ਆ ਚੁੱਕੇ ਹਨ, ਜਿਸ ਨਾਲ 82 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ ਹਨ ਤੇ ਹੁਣ ਇਹ ਰਾਸ਼ੀ ਖਤਮ ਹੋ ਗਈ ਹੈ ਜਿਸ ਕਾਰਨ ਰਾਸ਼ਨ ਸੇਵਾ ਨੂੰ ਵਿਰਾਮ ਦੇਣਾ ਪੈ ਰਿਹਾ ਹੈ ਜਦਕਿ ਹਾਲੇ ਵੀ ਬਹੁਤ ਸਾਰੇ ਲੋੜਵੰਦ ਪਰਿਵਾਰ ਰਾਸ਼ਨ ਲਈ ਪਹੁੰਚ ਕਰ ਰਹੇ ਹਨ। ਉਹਨਾਂ ਦਾਨੀ ਸੱਜਣਾਂ ਨੂੰ ਹੋਰ ਸਹਿਯੋਗ ਦੀ ਅਪੀਲ ਵੀ ਕੀਤੀ। ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਐਪੀਡੀਮਾਲੋਜਿਸਟ ਡਾ ਨਰੇਸ਼ ਕੁਮਾਰ ਆਮਲਾ, ਹੈਲਥ ਸੁਪਰਵਾਈਜਰ ਪਰਮਜੀਤ ਸਿੰਘ ਕੈਲਾ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਹਰਜੀਤ ਸਿੰਘ ਅਤੇ ਕੇਵਲ ਸਿੰਘ ਤੋਂ ਇਲਾਵਾ ਲਾਭਪਾਤਰੀ ਪਰਿਵਾਰ ਹਾਜਰ ਸਨ। 

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!