ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਅਕਬਰਪੁਰ, ਘਰਾਚੋਂ, ਬਲਿਆਲ, ਨਦਾਮਪੁਰ, ਟੌਲ ਪਲਾਜ਼ਾ ਮਾਝੀ, ਬਖੋਪੀਰ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਜਾਗਰੂਕ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਹੁਣ ਆਪਾਂ ਫਸਲਾਂ ਸੰਭਾਲ ਲਈਆਂ ਹਨ ਅਤੇ 15 ਅਗਸਤ ਦੀ ਤਿਆਰੀ ਦਿੱਲੀ ਵੱਲ ਕੂਚ ਕਰੀਏ। ਇਸ ਮੌਕੇ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਕਰਮ ਸਿੰਘ ਬਲਿਆਲ, ਰਣਧੀਰ ਸਿੰਘ ਭੱਟੀਵਾਲ, ਭੂਰਾ ਸਿੰਘ ਮਾਝੀ, ਕਰਮਜੀਤ ਸਿੰਘ ਬਾਲਦ ਕਲਾਂ, ਇੰਦਰ ਸਿੰਘ ਬਾਲਦ ਖੁਰਦ, ਅਵਤਾਰ ਸਿੰਘ ਬਾਲਦ ਖੁਰਦ ਹਾਜਰ ਸਨ।
