8.9 C
United Kingdom
Saturday, April 19, 2025

More

    ਨਵਜੋਤ ਸਿੰਘ ਸਿੱਧੂ ਨੇ ਕੀਤੀ ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਦੀ ਸ਼ਲਾਘਾ

    ਫਰੀਦਕੋਟ (ਪੰਜ ਦਰਿਆ ਬਿਊਰੋ) ਫਰੀਦਕੋਟ ਜਿਲੇ ਦੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਨੌਜਵਾਨ ਮਿੱਤਰ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਲੇਖਕ ਸ਼੍ਰੀ ਨਿੰਦਰ ਘੁਗਿਆਣਵੀ ਦੀਆਂ ਸਾਹਿਤਕ ਕਿਰਤਾਂ ਦੀ ਸ਼ਲਾਘਾ ਕੀਤੀ। ਫਰੀਦਕੋਟ ਦੇ ਵਿਧਾਇਕ ਸ੍ਰ ਕੁਸ਼ਲਦੀਪ ਸਿੰਘ ਢਿਲੋਂ ਦੇ ਨਿਵਾਸ ਸਥਾਨ ਉਤੇ ਗੱਲਬਾਤ ਕਰਦਿਆਂ ਸ੍ਰ ਸਿੱਧੂ ਨੇ ਆਖਿਆ ਕਿ ਨਿੰਦਰ ਘੁਗਿਆਣਵੀ ਨੇ ਆਪਣੀ ਛੋਟੀ ਜਿਹੀ ਉਮਰ ਵਿਚ ਹੀ 52 ਤੋਂ ਵੱਧ ਕਿਤਾਬਾਂ ਲਿਖਕੇ ਦੇਸ਼ ਬਦੇਸ਼ ਵਿਚ ਵੀ ਖੂਬ ਨਾਮਣਾ ਖੱਟਿਆ ਹੈ ਤੇ ਉਹ ਖੁਦ ਉਨਾ ਦੀ ਲੇਖਣੀ ਨੂੰ ਦਿਲਚਸਪੀ ਨਾਲ ਪੜਦੇ ਹਨ।ਸ੍ਰ ਸਿੱਧੂ ਨੇ ਕਿਹਾ ਕਿ ਨਿੰਦਰ ਘੁਗਿਆਣਵੀ ਦੀ ਬਹੁ ਚਰਚਿਤ ਕਿਤਾਬ (ਮੈਂ ਸਾਂ ਜੱਜ ਦਾ ਅਰਦਲੀ) ਨੇ ਉਨਾਂ ਦੀ ਸਾਹਿਤ ਜਗਤ ਵਿਚ ਪਛਾਣ ਸਥਾਪਿਤ ਕੀਤੀ। ਉਨਾਂ ਘੁਗਿਆਣਵੀ ਨੂੰ ਸੁਭ ਇਛਾਵਾਂ ਦਿੰਦਿਆਂ ਕਿਹਾ ਕਿ ਉਹ ਆਸ਼ਾ ਕਰਦੇ ਹਨ ਕਿ ਭਵਿੱਖ ਵਿਚ ਨਿੰਦਰ ਘੁਗਿਆਣਵੀ ਮਾਂ ਬੋਲੀ ਤੇ ਸਭਿਆਚਾਰ ਦੀ ਸੇਵਾ ਵਿਚ ਜੁਟੇ ਰਹਿਣਗੇ। ਇਸ ਮੌਕੇ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਤੇ ਜੈਸੀ ਢਿਲੋਂ ਵੀ ਮੌਜੂਦ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!