ਸੈਦੋਕੇ ਦੇ ਲੋਕਾਂ ਨੇ ਲੁਟੇਰੇ ਮੌਕੇ ‘ਤੇ ਕਾਬੂ ਕਰਕੇ ਕੀਤੇ ਪੁਲਿਸ ਹਵਾਲੇ
ਹਿੰਮਤਪੁਰਾ ਵਾਸੀਆਂ ਨੇ ਚੋਰਾਂ ਨੂੰ ਸਿਆਸੀ ਸਰਪ੍ਰਸਤੀ ਦੇ ਲਗਾਏ ਦੋਸ਼
ਨਿਹਾਲ ਸਿੰਘ ਵਾਲਾ (ਬਾਵਾ) ਪਿੰਡ ਸੈਦੋਕੇ ਅਤੇ ਹਿੰਮਤਪੁਰਾ ਵਿਖੇ ਲੁੱਟਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਹ ਵਿੱਚ ਆਏ ਲੋਕ ਸੜਕਾ ‘ਤੇ ਆ ਗਏ । ਪਹਿਲੀ ਘਟਨਾਂ ਪਿੰਡ ਸੈਦੋਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਤੋਂ ਲੁਟੇਰਿਆਂ ਨੇ ਲੁੱਟਖੋਹ ਖਰਨ ਦੀ ਕੋਸਿ਼ਸ਼ ਕੀਤੀ ਤਾਂ ਲੋਕਾਂ ਨੇ ਚਾਰ ਵਿੱਚੋਂ 2 ਲੁਟੇਰਿਆਂ ਨੂੰ ਮੋਟਰ ਸਾਇਕਲ ਸਮੇਤ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਪਿੰਡ ਹਿੰਮਤਪੁਰਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੀਆਂ ਚੋਰੀਂ ਦੀਆਂ ਘਟਨਾਵਾਂ ਨੂੰ ਲੈ ਕੇ ਵਫਦ ਚੌਕੀ ਬਿਲਾਸਪੁਰ ਦੇ ਅਧਿਕਾਰੀਆਂ ਨੂੰ ਮਿਲਿਆਂ । ਇਸ ਮੌਕੇ ਵਫਦ ਆਗੂਆਂ ਨੇ ਦੱਸਿਆ ਕਿ ਮਿਤੀ 23/07/2021 ਦੀ ਰਾਤ ਨੂੰ ਚੋਰਾਂ ਨੇ 2 ਦੁਕਾਨਾਂ ਅਤੇ ਧਰਮਸ਼ਾਲਾ ਵਿੱਚ ਖੜੇ ਟਰੈਕਟਰ ਨੂੰ ਨਿਸ਼ਾਨਾ ਬਣਾਇਆ। ਚੰਡੀਗੜ੍ਹ ਹੋਟਲ ਦੇ ਬਾਹਰ ਲੱਗੇ ਫਲੈਕਸ ਬੋਰਡ ਪਾੜਕੇ ਨਾਲ ਲੈ ਗਏ ਹੋਟਲ ਦੇ ਬਾਹਰ ਲੱਗੇ ਬਲਬ ਲਾਹ ਲਏ, ਇੱਕ ਹੋਰ ਸੁਰਜੀਤ ਸਿੰਘ ਦੇ ਹੋਟਲ ਦੇ ਮੂਹਰੇ ਰੱਖੀਆਂ ਸਲੇਬਾਂ ਤੋੜ ਦਿੱਤੀਆਂ ਅਤੇ ਸਾਬਕਾ ਮੈਂਬਰ ਮੱਖਣ ਸਿੰਘ ਦਾ ਟਰੈਕਟਰ ਜੋ ਧਰਮਸ਼ਾਲਾ ਵਿੱਚ ਖੜਾ ਸੀ ਉਸਦੀ ਬੈਟਰੀ ਲਾ ਕੇ ਲੈ ਗਏ । ਦੁਕਾਨਦਾਰ ਕਮੇਟੀ ਹਿੰਮਤਪੁਰਾ ਪਿਛਲੇ 2 ਸਾਲਾਂ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹੈਂ ਪਰ ਪੁਲਿਸ ਪ੍ਰਸ਼ਾਸਨ ਬਣਦੀ ਕਾਰਵਾਈ ਤੋਂ ਲਗਾਤਾਰ ਟਾਲਾ ਵੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸੰਬੰਧੀ ਬਿਆਨ ਦਰਜ ਹੋਇਆ ਨੂੰ 4 ਦਿਨ ਬੀਤ ਚੁੱਕੇ ਹਨ। ਪਰ ਅਜੇ ਤੱਕ ਚੋਰਾਂ ਖਿਲਾਫ਼ ਪਰਚਾ ਦਰਜ ਨਹੀਂ ਕੀਤਾ ਜਦਕਿ ਕਮੇਟੀ ਨੇ ਚੋਰਾਂ ਦੇ ਨਾਮ ਦੱਸੇ, ਇਕ ਚੋਰ ਫੜ੍ਹ ਵੀ ਲਿਆ ਸੀ। ਕਮੇਟੀ ਆਗੂਆਂ ਨੇ ਦੋਸ਼ ਲਗਾਇਆ ਕਿ ਉਕਤ ਚੋਰ ਹੋਰ ਚੋਰੀਆਂ, ਹੋਰ ਚੋਰਾਂ ਦੇ ਨਾਂ ਅਤੇ ਚੋਰੀ ਦਾ ਸਾਮਾਨ ਵੇਚਣ ਬਾਰੇ ਇਕਬਾਲ ਵੀ ਕਰ ਚੁੱਕਾ ਹੈ। ਪਰ ਪੁਲਿਸ ਦੂਸਰੇ ਦੀ ਭਾਲ ਕਰਨ ਦੀ ਵਜਾਏ ਰਾਜਸੀ ਦਖਲਅੰਦਾਜੀ ਦੇ ਚੱਲਦੇ ਫੜਿਆ ਚੋਰ ਵੀ ਛੱਡ ਦਿੱਤਾ। ਦੂਜੀ ਘਟਨਾ ਮਜ਼ਦੂਰ ਨੌਜਵਾਨ ਛੈਹਿੰਬਰ ਸਿੰਘ ਦੇ ਚੋਰੀਂ ਹੋਏ ਫੋਨ ਨੂੰ 5 ਦਿਨ ਬੀਤ ਚੁੱਕੇ ਹਨ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਉਸਨੇ ਆਪਣੇ ਪੱਧਰ ਤੇ ਫੋਨ ਦਾ ਪਤਾ ਕਰ ਲਿਆ ਹੈ।ਉਸ ਫੋਨ ਦੀ ਲੋਕੈਸਨ ਪਿੰਡ ਵਿੱਚੋ ਆ ਰਹੀ ਹੈ।ਉਸਦਾ ਨਾਂ ਅਤੇ ਘਰ ਵੀ ਦੱਸ ਦਿੱਤਾ ਹੈ ਪਰ ਬਣਦੀ ਕੋਈ ਕਾਰਵਾਈ ਲਈ ਗੰਭੀਰਤਾ ਨਹੀਂ ਵਿਖਾਈ ਜਾ ਰਹੀ।ਜਦੋਂ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕੋਈ ਚੋਰੀ ਜਾਂ ਘਟਨਾ ਹੋ ਜਾਂਦੀ ਹੈ ਤਾਂ 48 ਤੋਂ 72 ਘੰਟਿਆਂ ਦੇ ਵਿੱਚ ਪਰਚਾ ਦਰਜ ਕਰਨਾ ਹੁੰਦਾ ਹੈ। ਪਰ ਹਿੰਮਤਪੁਰਾ ਵਿਖੇ ਸਾਲ 2019,2020 ਅਤੇ 2021 ਤੱਕ ਦੁਕਾਨਾਂ ਅਤੇ ਹੋਰ ਕਾਰੋਬਾਰ ਅਦਾਰਿਆਂ ਵਿੱਚ ਲਗਭਗ ਇੱਕ ਦਰਜਨ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ। ਕਿਉਂਕਿ ਚੋਰਾਂ ਸਿਆਸੀ ਸਹਿਪ੍ਰਸਤ ਵਿਅਕਤੀ ਹਨ। ਇਸ ਲਈ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਲਈ ਪਿਛਲੇ ਦੋ ਸਾਲਾਂ ਤੋਂ ਟਾਲਾ ਵੱਟ ਰਿਹਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਚੋਰਾਂ ਤੇ ਪਰਚਾ ਦਰਜ ਨਾ ਕੀਤਾ ਤਾਂ ਸਮੂਹ ਦੁਕਾਨਦਾਰ, ਜਨਤਕ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਜਗਦੀਸ਼ ਚੰਦ, ਜਸਪ੍ਰੀਤ ਸਿੰਘ, ਸੁਰਜੀਤ ਸਿੰਘ,ਬਾਗਾ, ਨੌਜਵਾਨ ਆਗੂ ਗੁਰਮੁਖ ਸਿੰਘ, ਮੱਖਣ ਸਿੰਘ, ਬੀਕੇਯੂ ਏਕਤਾ ਉਗਰਾਹਾਂ ਤੋਂ ਕਰਤਾਰ ਸਿੰਘ ਪੰਮਾ, ਜਸਵੰਤ ਸਿੰਘ, ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਦੁਕਾਨਦਾਰ ਆਦਿ ਹਾਜ਼ਰ ਸਨ।
ਬਿਲਾਸਪੁਰ ਚੌਕੀ ਇੰਚਾਰਜ ਨੂੰ ਮਿਲਣ ਸਮੇਂ ਪਿੰਡ ਹਿੰਮਤਪੁਰਾ ਦੇ ਕਿਸਾਨ-ਮਜ਼ਦੂਰ ਅਤੇ ਦੁਕਾਨਦਾਰ।