ਪਠਾਨਕੋਟ (ਪੰਜ ਦਰਿਆ ਬਿਊਰੋ)
ਫੌਜ ਦੇ ਇੱਕ ਹੈਲੀਕਾਪਟਰ ਦੀ ਰਣਜੀਤ ਸਾਗਰ ਡੈਮ ਵਿੱਚ ਡਿੱਗਣ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ ਪਠਾਨਕੋਟ ਦੇ ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ “ਸਾਨੂੰ ਝੀਲ ਵਿੱਚ ਫੌਜ ਦੇ ਹੈਲੀਕਾਪਟਰ ਦੇ ਦੁਰਘਟਨਾਗ੍ਰਸਤ ਹੋਣ ਦੀ ਜਾਣਕਾਰੀ ਮਿਲੀ ਹੈ। ਅਸੀਂ ਆਪਣੀਆਂ ਟੀਮਾਂ ਨੂੰ ਮੌਕੇ ‘ਤੇ ਭੇਜਿਆ ਹੈ।”

ਉਨ੍ਹਾਂ ਫਿਲਹਾਲ ਕਿਸੇ ਵੀ ਜਾਨੀ ਨੁਕਸਾਨ ਦੀ ਸੂਚਨਾ ਨਾ ਹੋਣ ਬਾਰੇ ਕਿਹਾ ਹੈ ਪਰ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਡੈਮ ਪੰਜਾਬ ਦੇ ਪਠਾਨਕੋਟ ਤੋਂ 30 ਕਿਲੋਮੀਟਰ ਦੂਰ ਸਥਿਤ ਹੈ।