10 C
United Kingdom
Tuesday, May 6, 2025
More

    ਸਕਾਟਲੈਂਡ ਦੇ ਪਾਣੀਆਂ ਵਿੱਚ ਡੁੱਬਣ ਕਾਰਨ ਹਫਤੇ ‘ਚ ਹੋਈਆਂ ਇੰਨੀਆਂ ਮੌਤਾਂ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਪਾਰਕਾਂ, ਨਦੀਆਂ ਆਦਿ ਦੇ ਪਾਣੀਆਂ ਵਿੱਚ ਇੱਕ ਹਫਤੇ ਦੇ ਦੌਰਾਨ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਇਸਦੀ ਤਾਜਾ ਘਟਨਾ ਵਿੱਚ ਇੱਕ 13 ਸਾਲਾਂ ਲੜਕਾ ਦੱਖਣੀ ਲਨਾਰਕਸ਼ਾਇਰ ਵਿੱਚ ਪਾਣੀ ‘ਚ ਡੁੱਬਣ ਕਾਰਨ ਇਸ ਹਫਤੇ ਵਿੱਚ ਮਰਨ ਵਾਲਾ ਛੇਵਾਂ ਪੀੜਤ ਬਣ ਗਿਆ ਹੈ। ਪਾਣੀ ਵਿਚ ਕਿਸੇ ਵਿਅਕਤੀ ਦੇ ਹੋਣ ਸਬੰਧੀ ਸ਼ਨੀਵਾਰ ਸ਼ਾਮ 5.55 ਵਜੇ ਲਾਨਾਰਕ ਨੇੜੇ ਐਮਰਜੈਂਸੀ ਸੇਵਾਵਾਂ ਨੂੰ ਹੇਜ਼ਲਬੈਂਕ ਵਿਖੇ ਬੁਲਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮਲਟੀ-ਏਜੰਸੀ ਦੀ ਮੁਹਿੰਮ ਚਲਾ ਕੇ ਨਦੀ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ ਜੋ ਕਿ ਇੱਕ 13 ਸਾਲਾਂ ਲੜਕੇ ਦੀ ਸੀ। ਪੁਲਿਸ ਅਨੁਸਾਰ ਇਸ ਹਫਤੇ ਦੌਰਾਨ ਸਕਾਟਲੈਂਡ ਦੇ ਪਾਣੀਆਂ ਵਿੱਚ ਤਕਰੀਬਨ ਛੇ ਲੋਕਾਂ ਦੀ ਜਾਨ ਗਈ ਹੈ। ਇਹਨਾਂ ਮੌਤਾਂ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਅਰਗੀਲ ਅਤੇ ਬਿਊਟ ਵਿੱਚ ਪਲਪਿਟ ਰੌਕ ਦੇ ਨਜ਼ਦੀਕ ਪਾਣੀ ਵਿੱਚ ਡੁੱਬਣ ਨਾਲ ਇੱਕ 41 ਸਾਲਾਂ ਆਦਮੀ, 29 ਸਾਲਾਂ ਔਰਤ ਅਤੇ ਨੌਂ ਸਾਲਾ ਲੜਕੇ ਦੀ ਸ਼ਨੀਵਾਰ ਨੂੰ ਮੌਤ ਹੋਈ। ਇਸ ਘਟਨਾ ਤੋਂ ਬਾਅਦ  ਇੱਕ ਸੱਤ ਸਾਲ ਦਾ ਲੜਕਾ ਇਸ ਸਮੇਂ ਗਲਾਸਗੋ ਵਿੱਚ ਰਾਇਲ ਹਸਪਤਾਲ ਫਾਰ ਚਿਲਡਰਨ ਵਿੱਚ ਗੰਭੀਰ ਦੇਖਭਾਲ ਵਿੱਚ ਹੈ। ਇਸਦੇ ਇਲਾਵਾ ਦੱਖਣੀ ਲਾਨਾਰਕਸ਼ਾਇਰ ਦੇ ਸਟੋਨ ਹਾਊਸ ਵਿੱਚ ਸ਼ਨੀਵਾਰ ਦੁਪਹਿਰ ਨੂੰ ਹੈਮਿਲਟਨ ਮੈਮੋਰੀਅਲ ਪਾਰਕ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ 11 ਸਾਲਾਂ ਲੜਕੇ ਨੂੰ ਨਦੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਉਸਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਅਤੇ ਲੋਚ ਲੋਮੰਡ ਦੇ ਦੱਖਣੀ ਸਿਰੇ ‘ਤੇ ਬੱਲੋਚ ਕੰਟਰੀ ਪਾਰਕ ਵਿਖੇ ਸ਼ੁੱਕਰਵਾਰ ਨੂੰ ਵੀ ਇੱਕ 16 ਸਾਲਾਂ ਲੜਕੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ। ਇਹਨਾਂ ਮੌਤਾਂ ਸਬੰਧੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਸਕਾਟਲੈਂਡ ਦੇ ਪਾਣੀਆਂ ਵਿੱਚ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!
    22:08