ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਬੀਤੀ ਰਾਤ ਕਰੀਬ 10 ਵਜੇ ਸਿਲਵਰਬਰਨ ਸ਼ਾਪਿੰਗ ਮਾਲ ਕੋਲ ਬਾਰਹੈੱਡ ਰੋਡ ‘ਤੇ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਤਾਂ ਕੀਤੀ ਪਰ ਲੜਕੇ ਦੀ ਮੌਤ ਹੋ ਚੁੱਕੀ ਸੀ। ਪੁਲਿਸ ਬੁਲਾਰੇ ਦਾ ਕਹਿਣਾ ਹੈ ਕਿ ਮੌਤ ਦੇ ਕਾਰਨ ਸ਼ੱਕੀ ਨਹੀਂ ਹਨ ਪਰ ਫਿਰ ਵੀ ਜਾਂਚ ਜਾਰੀ ਹੈ। ਮ੍ਰਿਤਕ ਦੀ ਪਹਿਚਾਣ ਵੀ ਫਿਲਹਾਲ ਜਾਰੀ ਕਰਨੀ ਬਾਕੀ ਹੈ ਪਰ ਦੱਸਿਆ ਜਾ ਰਿਹਾ ਹੈ ਉਕਤ ਨੌਜਵਾਨ ਸਕਾਟਲੈਂਡ ਦਾ ਹੀ ਜੰਮਪਲ ਸੀ।