8.9 C
United Kingdom
Saturday, April 19, 2025

More

    ਨਿਊਜ਼ੀਲੈਂਡ ਨੇ ਆਸਟਰੇਲੀਆ ਦੇ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਕੀਤਾ ਬੰਦ-ਕਿਹਾ ਕਰੋਨਾ ਦਾ ਹੈ ਖਤਰਾ

    -ਅੱਜ ਰਾਤ 11.59 ਮਿੰਟ ਤੇ ਦੋ ਮਹੀਨਿਆਂ ਲਈ ਦਰਵਾਜ਼ੇ ਬੰਦ
    -ਹਰਜਿੰਦਰ ਸਿੰਘ ਬਸਿਆਲਾ-
    ਔਕਲੈਂਡ 23 ਜੁਲਾਈ, 2021: ਨਿਊਜ਼ੀਲੈਂਡ ਸਰਕਾਰ ਨੇ ਆਸਟਰੇਲੀਆ ਨਾਲ ‘ਕੁਆਰਨਟੀਨ ਫ੍ਰੀ ਟ੍ਰੈਵਲ’ ਵਾਲਾ ਸਿਸਟਮ (ਟ੍ਰਾਂਸਟਸਮਨ ਬਬਲ)  ਬੰਦ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਸਰਕਾਰ ਨੂੰ ਖਤਰਾ ਹੈ ਕਿ ਕਰੋਨਾ ਦੁਬਾਰਾ ਦਾਖਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਅੱਜ ਆਸਟਰੇਲੀਆ ਵਿਖੇ ਕੋਰਨਾ ਦਾ ਹਾਲਤ ਦਾ ਜ਼ਾਇਜਾ ਲੈਂਦਿਆ ਇਹ ਫੈਸਲਾ ਲਿਆ। ਅੱਜ ਰਾਤ 11.59 ਮਿੰਟ ਉਤੇ ਆਸਟਰੇਲੀਆ ਦੇ ਨਾਲ ਆਈਸੋਲੇਸ਼ਨ ਫ੍ਰੀ ਵਾਲਾ ਹਿਸਾਬ-ਕਿਤਾਬ ਬੰਦ ਕਰ ਦਿੱਤਾ ਜਾਵੇਗਾ। ਇਹ ਹੁਕਮ ਅਗਲੇ ਦੋ ਮਹੀਨਿਆ ਤੱਕ ਜਾਰੀ ਰਹਿਣਗੇ। ਅਗਲੇ 7 ਦਿਨਾਂ ਦੇ ਲਈ ਇਥੇ ਆਉਣ ਵਾਲੀਆਂ ਫਲਾਈਟਾਂ ਦਾ ਸਰਕਾਰ ਖੁਦ ਪ੍ਰਬੰਧਨ ਵੇਖੇਗੀ। ਇਸ ਦੇ ਵਾਸਤੇ ਕਰੋਨਾ ਟੈਸਟ ਨੈਗੇਟਿਵ ਆਉਣਾ ਜਰੂਰੀ ਹੈ। ਜਿਹੜੇ ਨਿਊ ਸਾਊਥ ਵੇਲਜ਼ (ਸਿਰਫ ਸਿਡਨੀ ਤੋਂ ਹਵਾਈ ਜ਼ਹਾਜ਼) ਤੋਂ ਆਉਣਗੇ ਉਨ੍ਹਾਂ ਨੂੰ 14 ਦਿਨਾਂ ਦੇ ਲਈ ਐਮ. ਆਈ. ਕਿਊ ਭੇਜਿਆ ਜਾਵੇਗਾ। ਜਿਹੜੇ ਵਿਕਟੋਰੀਆ ਤੋਂ ਹੋ ਕੇ ਪਰਤਣਗੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਏਕਾਂਤਵਾਸ ਹੋਣਾ ਪਵੇਗਾ ਅਤੇ ਤਿੰਨ ਦਿਨ ਵਾਲਾ ਟੈਸਟ ਨੈਗੇਟਿਵ ਹੋਣਾ ਜਰੂਰੀ ਹੋਵੇਗਾ।
    30 ਜੁਲਾਈ ਤੱਕ ਆਸਟਰੇਲੀਆ ਗਏ ਕੀਵੀਆਂ ਨੂੰ ਕਿਹਾ ਗਿਆ ਹੈ ਕਿ ਵਾਪਿਸ ਆ ਜਾਣ। ਜੇਕਰ ਉਹ ਆਸਟਰੇਲੀਆ ਦੇ ਉਸ ਖੇਤਰ ਵਿਚੋਂ ਆਉਣਗੇ ਜਿੱਥੇ ਕਰੋਨਾ ਦਾ ਖਤਰਾ ਘੱਟ ਹੈ, ਉਨ੍ਹਾਂ ਨੂੰ ਬਿਨਾਂ ਐਮ. ਆਈ. ਕਿਊ ਦੇ ਇਥੇ ਦਾਖਲ ਕੀਤਾ ਜਾਵੇਗਾ। ਕੁਈਨਜ਼ਲੈਂਡ, ਸਾਊਥ ਆਸਟਰੇਲੀਆ, ਟਸਮਾਨੀਆ, ਵੈਸਟਰਟਨ ਆਸਟਰੇਲੀਆ, ਏ. ਸੀ. ਟੀ., ਨੌਰਫਲੌਕ ਆਈਲੈਂਡ ਤੋਂ ਆਉਣ ਵਾਲਿਆਂ ਨੂੰ ਗ੍ਰੀਨ ਫਲਾਈਟ ਵਜੋਂ ਵੇਖਿਆ ਜਾ ਸਕਦਾ ਹੈ। ਸਾਰੇ ਆਉਣ ਵਾਲਿਆਂ ਦਾ ਤਿੰਨ ਦਿਨ ਪਹਿਲਾਂ ਕਰੋਨਾ ਟੈਸਟ ਨੈਗੇਟਿਵ ਆਉਣਾ ਚਾਹੀਦਾ ਹੈ। ਪਿਛਲੇ 14 ਦਿਨਾਂ ਦੇ ਵਿਚ ਉਸ ਥਾਂ ਨਹੀਂ ਗਏ ਹੋਣੇ ਚਾਹੀਦੇ ਜਿੱਥੇ ਕਰੋਨਾ ਦੇ ਕਮਿਊਨਿਟੀ ਕੰਸਾਂ ਦੀ ਸੰਭਾਵਨਾ ਸੀ। ਹਵਾਈ ਸਫਰ ਵੇਲੇ ਕੋਈ ਬਿਮਾਰੀ ਦਾ ਲੱਛਣ ਪ੍ਰਗਟ ਨਾ ਹੁੰਦਾ ਹੋਵੇ। ਉਹ ਕਿਸੇ ਕਰੋਨਾ ਪਾਜੇਟਿਵ ਦੇ ਸੰਪਰਕ ਵਿਚ ਨਾ ਰਿਹਾ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕੀਵੀ ਅਜੇ ਆਸਟਰੇਲੀਆ ਜਾਣ ਬਾਰੇ ਨਾ ਸੋਚਣ ਤਾਂ ਚੰਗਾ ਹੈ। ਇਹ ਪੁੱਛਣ ਉਤੇ ਕਿ ‘‘ਕੀ ਤੁਹਾਨੂੰ ਵਿਸ਼ਵਾਸ਼ ਨਹੀਂ ਹੈ ਕਿ ਆਸਟਰੇਲੀਆ ਕਰੋਨਾ ਸਥਿਤੀ ਨੂੰ ਠੀਕ ਤਰ੍ਹਾਂ ਸੰਭਾਲ ਰਿਹਾ।?’’ ਤਾਂ ਉਨ੍ਹਾਂ ਕਿਹਾ ਕਿ ਉਸਨੂੰ ਕਰੋਨਾ ਉਤੇ ਵਿਸ਼ਵਾਸ਼ ਨਹੀਂ ਹੈ। ਏਅਰ ਨਿਊਜ਼ੀਲੈਂਡ ਨੇ ਕਿਹਾ ਹੈ ਕਿ 28 ਜੁਲਾਈ ਤੋਂ 7 ਅਗਸਤ ਤੱਕ ਨਿਊ ਸਾਊਥ ਵੇਲਜ਼ ਤੋਂ 7 ਫਲਾਈਟਾਂ ਆਉਣਗੀਆਂ ਉਨ੍ਹਾਂ ਦਾ ਐਮ. ਆਈ. ਕਿਊ. ਆਟੋਮੈਟਿਕ ਬੁੱਕ ਹੋਵੇਗਾ। ਪਰ ਸੀਟਾਂ ਤਾਂ ਹੀ ਮਿਲਣਗੀਆਂ ਜੇਕਰ ਐਮ. ਆਈ. ਕਿਊ ਦੇ ਵਿਚ ਜਗ੍ਹਾ ਉਪਲਬਧ ਹੋਵੇਗੀ। ਕਈ ਹੋਰ ਬੰਦਿਸ਼ਾਂ ਵੀ ਇਸ ਸਾਰੇ ਚੱਕਰ ਵਿਚ ਲੱਗਣੀਆਂ।  ਸੋ ਸਰਕਾਰ ਨੂੰ ਲਗਦਾ ਹੈ ਕਿ ਇਹ ਸੌਦਾ ਖ਼ਰਾ ਨਹੀਂ ਬੈਠ ਰਿਹਾ ਸੋ ਬੰਦ ਕਰਨਾ ਹੀ ਚੰਗਾ ਸਮਝਿਆ ਗਿਆ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!