10.2 C
United Kingdom
Saturday, April 19, 2025

More

    ਵਿੱਤ ਮੰਤਰੀ ਦਫਤਰ ਦੇ ਐਲਾਨ ਨਾਲ ‘ਮਹਿਤਾ’ ਨੇ ਠੋਕੀ ਸਿਆਸੀ ਤਾਲ

    ਅਸ਼ੋਕ ਵਰਮਾ
    ਬਠਿੰਡਾ,15 ਜੁਲਾਈ 2021: ਕਾਰੋਬਾਰੀ ਅਮਰਜੀਤ ਮਹਿਤਾ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪੈਦਲ ਯਾਤਰਾ ਦੇ ਸਮਾਪਨ ਉਪਰੰਤ 16 ਜੁਲਾਈ ਨੂੰ ਵਿੱਤ ਮੰਤਰੀ ਦਾ ਦਫਤਰ ਘੇਰਨ ਦੇ ਐਲਾਨ ਨਾਲ ਅੱਜ ਬਠਿੰਡਾ ਹਲਕੇ ’ਚ ਸਿਆਸੀ ਤਾਲ ਠੋਕ ਦਿੱਤੀ ਅਤੇ ਵੱਖ ਵੱਖ ਵਰਗਾਂ ਨੂੰ ਨਾਲ ਮਿਲਾਉਣ ਦੇ ਸੰਕੇਤ ਦਿੱਤੇ ਹਨ ਹੈ। ਮਹਿਤਾ ਨੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਰਾਜ ਡੀਸੀ ਦਫਤਰ ਕਰਮਚਾਰੀ ਯੂਨੀਅਨ ਦੇ ਆਪਸੀ ਤਾਲਮੇਲ ਨਾਲ ਕੀਤੀ ਇਸ ਪਦ ਯਾਤਰਾ ਨੂੰ ਬਾਰਸ਼ ਦੇ ਬਾਵਜੂਦ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ ਹੈ। ਅੱਜ ਪ੍ਰੈਸ ਕਾਨਫਰੰਸ ਦੌਰਾਨ ਅਮਰਜੀਤ ਮਹਿਤਾ ਨੇ ਪੈਦਲ ਯਾਤਰਾ ਵਿੱਚ ਸਹਿਯੋਗ ਦੇਣ ਵਾਲਿਆਂ ਅਤੇ  ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਪਾਰੀਆਂ ਅਤੇ ਮੁਲਾਜਮਾਂ ਵੱਲੋਂ  ਇਕੱਠੇ ਹੋ ਕੇ ਲੜ ਜਾ ਰਹੇ ਸੰਘਰਸ਼ ਨਾਲ ਕੈਪਟਨ ਸਰਕਾਰ ਦੀਆਂ ਜੜ੍ਹਾਂ ਹਿੱਲ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਵਿੱਤ ਮੰਤਰੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤਾ ਜਾਵੇਗਾ।
                ਉਨ੍ਹਾਂ ਦੱਸਿਆ ਕਿ ਉਹ ਵਾਹਿਗੁਰੂ ਅੱਗੇ ਕੈਪਟਨ ਅਤੇ ਮਨਪ੍ਰੀਤ ਬਾਦਲ ਨੂੰ ਸੁਮੱਤ ਬਖ਼ਸ਼ਣ ਦੀ ਅਰਦਾਸ ਕਰਕੇ ਆਏ ਹਨ ਕਿ  ਆਪਣੀ ਗਲਤੀ ਨੂੰ ਸੁਧਾਰਦਿਆਂ ਹੋਏ ਛੇਵੇਂ ਤਨਖਾਹ ਕਮਿਸ਼ਨ ’ਚ ਮੁਲਾਜਮਾਂ ਨਾਲ ਕੀਤਾ ਅਨਿਆਂ ਦੂਰ ਕਰਨ।  ਉਨ੍ਹਾਂ ਮਹਿੰਗਾਈ ਭੱਤੇ ਦਾ ਬਕਾਇਆ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਚੇ ਮੁਲਾਜਮ ਪੱਕੇ , ਪੂਰੀ ਤਨਖਾਹ ਤੇ ਭਰਤੀ, ਨਵੀਂ ਭਰਤੀ ਤੇ ਕੇਂਦਰ ਦਾ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਪੱਤਰ ਵਾਪਿਸ ਲੈਣ , ਰੱਦ ਭੱਤੇ ਮੁੜ ਚਾਲੂ ਕਰਨ, ਵਿਭਾਗਾਂ ਦੇ ਪੁਨਰਗਠਨ ਸਮੇਂ ਸਮਾਪਤ ਕੀਤੀਆਂ ਅਸਾਮੀਆਂ ਤੇ ਕਾਡਰ ਨੂੰ ਮੁੜ ਬਹਾਲ ਕਰਨ, ਡੀਸੀ ਦਫਤਰ ਦੇ ਮੁਲਾਜਮਾਂ ਨੂੰ ਪੰਜ ਫੀਸਦੀ ਪ੍ਰਸ਼ਾਸਕੀ ਭੱਤਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਭਰਤੀ ਲਈ ਕੋਟਾ ਪੰਜਾਹ ਫੀਸਦੀ , ਨਵਾਂ ਸਟਾਫ ਭਰਤੀ , ਤਰੱਕੀਆਂ ਕਰਨ , ਮੰਗ ਪੱਤਰ ਚ ਸ਼ਾਮਲ ਮੰਗਾਂ ਤੋਂ ਇਲਾਵਾ ਵਪਾਰੀਆਂ ਲਈ ਥਰਮਲ ਦੀ ਸੌ ਏਕੜ ਜਮੀਨ ਰੁਜਗਾਰ ਲਈ ਰਾਖਵੀਂ ਕਰਨ ਦੀ ਮੰਗ ਕੀਤੀ।
                                     ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸਮੂਹਿਕ ਛੁੱਟੀ ਲੈਕੇ  ਇਨ੍ਹਾਂ ਮੰਗਾਂ ਦੀ ਪੂਰਤੀ ਲਈ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ 16 ਜੁਲਾਈ ਨੂੰ ਸਾਂਝੇ ਤੌਰ  ਤੇ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਮਾਰਚ ਕੱਢਕੇ ਖ਼ਜ਼ਾਨਾ ਮੰਤਰੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦਿਨ ਡੀਸੀ ਦਫਤਰਾਂ ਵਿੱਚ ਮੁਲਾਜਮ  ਮੁਕੰਮਲ ਕੰਮ ਠੱਪ ਰੱਖਣਗੇ ਅਤੇ  ਕੋਰੋਨਾ ਆਦਿ ਨਾਲ ਜੁੜਿਆ ਕੰਮ ਵੀ ਨਹੀਂ ਕੀਤਾ ਜਾਵੇਗਾ। ਸ੍ਰੀ ਮਹਿਤਾ ਨੇ ਕਿਹਾ ਕਿ ਤਨਖਾਹ ਕਮਿਸ਼ਨ ਤਨਖਾਹਾਂ ਵਿਚ ਵਾਧਾ ਕਰਨ ਲਈ ਦਸ ਸਾਲ ਬਾਅਦ ਬਿਠਾਏ ਜਾਂਦੇ ਹਨ ਪ੍ਰੰਤੂ ਇਸ ਤਨਖਾਹ ਕਮਿਸ਼ਨ ਨੇ ਤਨਖਾਹਾਂ ਅਤੇ ਭੱਤੇ ਘਟਾਉਣ ਦੀ ਸਿਫ਼ਾਰਸ਼ ਕੀਤੀ ਹੈ ਜੋ ਕਿ ਕੈਪਟਨ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਮਾਰੂ ਰਵੱਈਏ ਨੂੰ ਦਰਸਾਉਂਦੀ ਹੈ। ਉਨ੍ਹਾਂਦੋਸ਼ ਲਾਇਆ ਕਿ ਆਪਣੀ ਕੁਰਸੀ ਬਚਾਉਣ ’ਚ ਰੱਝੇ ਕੈਪਟਨ ਵੱਡੇ ਸੰਘਰਸ਼ ਤੇ ਕੋਈ ਪ੍ਰਤੀਕਰਮ ਵੀ ਨਹੀਂ ਕਰ ਰਹੇ ਜੋ ਚਿੰਤਾਜਨਕ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!