10.2 C
United Kingdom
Monday, May 20, 2024

More

    ਸੱਜਣ

    ਗਗਨਦੀਪ ਧਾਲੀਵਾਲ, ਝਲੂਰ (ਬਰਨਾਲਾ)
    ਨਗ ਕਿੱਥੋਂ ਮੇਚ ਆਵੇ ਸਾਡੀ ਮੁੰਦਰੀ ਦਾ ,
    ਜਿਸਦੇ ਗਲ ਹੀਰਿਆਂ ਦੇ ਹਾਰ ਹੋਵਣ ।
    ਸੱਜਣ ਫਰਕ ਕੀ ਏ ਆਪਣੇ ਤੇ ਬੇਗਾਨੇ ਦਾ ,
    ਜਿਸਦੇ ਯਾਰਾਨੇ ਗੈਰਾਂ ਨਾਲ ਹੋਵਣ ।

    ਮਾਰ ਲੈਂਦਾ ਏ ਜੱਗ ਨਾਲ ਤਾਅਨਿਆਂ ਦੇ ,
    ਜਿੰਨ੍ਹਾਂ ਦੇ ਸੱਜਣ ਦਿਲ ਦੇ ਚਲਾਕ ਹੋਵਣ ।
    ਲਹੂ ਨਾਲ ਸਿੰਜਿਆ ਹੋਵੇ ਜਿੰਨਾਂ ਖੁਆਬਾਂ ਨੂੰ,
    ਉਹ ਕੀ ਜਾਣਨ ਜੋ ਬੇਪਰਵਾਹ ਹੋਵਣ ।

    ਰੱਖ ਦਿੱਤਾ ਹੋਵੇ ਜਿਸਨੇ ਹਰ ਸਾਹ ਗਿਰਵੀ ,
    ਸੱਜਣ ਮਾਰ ਸੀਨੇ ਖੰਜਰ ਬੇਈਮਾਨ ਹੋਵਣ ।
    ਪੁੱਤਾਂ ਵਾਂਗ ਪਾਲਿਆ ਏ ਦਿਲ ਦੇ ਜ਼ਖ਼ਮਾਂ ਨੂੰ ,
    ਸੱਜਣ ਕੌੜੇ ਬੋਲਾਂ ਨਾਲ ਫੱਟ ਧੋਵਣ ।

    ਧਾਲੀਵਾਲ ਜੋ ਕਰੇ ਵਾਅਦੇ ਪੂਰੇ ,
    ਉਹੀ ਸੱਜਣ ਨਾਲ ਸ਼ੋਭਣ ।
    ਦੇਖ ਲਿਆ ਅਜਮਾ ਕੇ ਸੱਜਣਾ ਨੂੰ ,
    ਗਗਨ ਕੋਈ-ਕੋਈ ਨਾਲ ਰੋਵਣ ।

    PUNJ DARYA

    Leave a Reply

    Latest Posts

    error: Content is protected !!