8.9 C
United Kingdom
Saturday, April 19, 2025

More

    ਜਰਖੜ ਹਾਕੀ ਅਕੈਡਮੀ ਨੇ ਜਿੱਤੀ ਮੈਂਗਲ ਸਿੰਘ ਅਮਰਗਡ਼੍ਹ ਹਾਕੀ ਲੀਗ

    ਲੁਧਿਆਣਾ 5 ਜੁਲਾਈ (ਪੰਜ ਦਰਿਆ ਬਿਊਰੋ)  ਜਰਖੜ ਹਾਕੀ ਅਕੈਡਮੀ ਨੇ ਅਮਰਗੜ੍ਹ ਵਿਖੇ ਕਰਵਾਈ ਗਈ ਮੈਂਗਲ ਸਿੰਘ ਹਾਕੀ ਲੀਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਗਾਤਾਰ ਜੇਤੂ ਰਹਿੰਦਿਆਂ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ  ਵਿਖੇ ਨਵੀਂ ਲੱਗੀ ਐਸਟਰੋਟਰਫ ਤੇ ਉੱਤੇ ਖੇਡੀ ਗਈ ਇਸ ਹਾਕੀ ਲੀਗ ਵਿੱਚ ਕੁੱਲ 6 ਟੀਮਾਂ ਨੇ ਹਿੱਸਾ ਲਿਆ ਜਿਸ ਦਾ  ਫਾਈਨਲ ਮੁਕਾਬਲਾ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਅਤੇ ਸੰਗਰੂਰ ਇਲੈਵਨ ਦੇ ਵਿਚਕਾਰ ਖੇਡਿਆ ਗਿਆ ਬਹੁਤ ਹੀ ਫਸਵੇਂ ਅਤੇ ਸੰਘਰਸ਼ ਪੂਰਨ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ  ਸੰਗਰੂਰ ਨੂੰ 5-4  ਗੋਲਾਂ  ਨਾਲ ਮਾਤ ਦਿੱਤੀ ਜੇਤੂ ਟੀਮ ਵੱਲੋਂ ਜਤਿੰਦਰਪਾਲ ਸਿੰਘ , ਲਵਜੀਤ ਸਿੰਘ ਨੇ  1-1 ਗੋਲ,ਰਵਿੰਦਰ ਸਿੰਘ ਕਾਲਾ ਨੇ 3 ਗੋਲ ਕੀਤੇ  ਜਦਕਿ ਸੰਗਰੂਰ ਵੱਲੋਂ ਸੰਜੇ ਕੁਮਾਰ ਅਤੇ ਸੁਖਪ੍ਰੀਤ ਨੇ 2-2 ਗੋਲ ਕੀਤੇ । ਜੇਤੂ ਟੀਮ ਨੂੰ  ਮੈਂਗਲ ਸਿੰਘ ਅਮਰਗਡ਼੍ਹ ਯਾਦਗਰੀ  ਚੈਂਪੀਅਨ ਟਰਾਫ਼ੀ ਅਤੇ 15 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਇਸ ਤੋਂ ਪਹਿਲਾਂ  ਜਰਖੜ ਹਾਕੀ ਅਕੈਡਮੀ ਨੇ ਅਮਲੋਹ ਨੂੰ 5-4  ਨਾਲ ,ਅਮਰਗਡ਼੍ਹ  ਨੂੰ  9-6 ਨਾਲ,ਕਿਲਾ ਰਾਏਪੁਰ ਨਾਲ 3-3  ਦੀ ਬਰਾਬਰੀ ਅਤੇ ਭਵਾਨੀਗੜ੍ਹ ਨੂੰ 8-5 ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ  ਫਾਈਨਲ ਮੁਕਾਬਲੇ ਮੌਕੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਸਕੱਤਰ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਦਕਿ  ਮੁੱਖ ਪ੍ਰਬੰਧਕ ਕੋਚ ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਨੇ ਕੀਤੀ ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵੀਰ ਸਿੰਘ, ਬਿਕਰਮਜੀਤ ਸਿੰਘ ਬਿੱਕਾ ਕੌਮਾਂਤਰੀ ਵਾਲੀਬਾਲ ਖਿਡਾਰੀ ਇੰਚਾਰਜ ਸੀਆਈਏ ਰੋਪੜ  ,ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ ਸੱਤਾ ,  ਗੁਰਪ੍ਰੀਤ ਸਿੰਘ ਘਵੱਦੀ ਸੰਪੂਰਨ ਸਿੰਘ, ਬਚਿੱਤਰ ਸਿੰਘ ਅਮਰਜੀਤ ਸਿੰਘ ਚੱਡਾ, ਮਨਦੀਪ ਸਿੰਘ  ,ਕੁਲਦੀਪ ਸਿੰਘ ਲਖਵਿੰਦਰ ਸਿੰਘ ਢੀਂਡਸਾ  ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ  ।ਜਰਖੜ ਹਾਕੀ ਅਕੈਡਮੀ ਦੇ ਅਮਰਗਡ਼੍ਹ ਹਾਕੀ ਟੂਰਨਾਮੈਂਟ ਵਿੱਚ ਚੈਂਪੀਅਨ ਬਣਨ ਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ,ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ ,ਨਵਤੇਜ ਸਿੰਘ ਤੇਜਾ ਆਸਟਰੇਲੀਆ , ਯਾਦਵਿੰਦਰ ਸਿੰਘ ਤੂਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ,ਦਲਜੀਤ ਸਿੰਘ ਕੈਨੇਡਾ, ਮੋਹਣਾਂ ਜੋਧਾਂ ਸਿਆਟਲ ਆਦਿ ਪ੍ਰਬੰਧਕਾਂ ਨੇ ਟੀਮ ਦੇ ਕਪਤਾਨ ਗੁਰਸਤਿੰਦਰ ਸਿੰਘ ਪਰਗਟ ਅਤੇ ਖਿਡਾਰੀਆਂ ਨੂੰ  ਜੇਤੂ ਰਹਿਣ ਤੇ ਵਧਾਈ ਦਿੱਤੀ ਹੈ  ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!