ਬ੍ਰਿਸਬੇਨ (ਪੰਜ ਦਰਿਆ ਬਿਊਰੋ)
ਆਸਟ੍ਰੇਲੀਆ ਵਿੱਚ ਪਿਛਲੇ ਦਿਨੀਂ ਪ੍ਰੀਤ ਖਿੰਡਾ, ਰਮਨ ਮਾਰੂਪੁਰ ਅਤੇ ਪੂਰੀ ਟੀਮ ਦੇ ਯਤਨਾਂ ਸਦਕਾ ਮੇਲਾ ਜੀਲੌਂਗ ਦਾ ਬਹੁਤ ਹੱਦ ਤੱਕ ਸਫਲ ਰਿਹਾ। ਇਸ ਮੇਲੇ ਵਿੱਚ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਾਰੇ ਰੰਗ ਸਨ, ਉਥੇ ਸਾਹਿਤ ਨੂੰ ਵੀ ਮੁਹੱਬਤ ਭਾਰੀ ਛੋਹ ਦਿੱਤੀ ਗਈ। ਕਰੋਨਾ ਕਰਕੇ ਤਕਰੀਬਨ ਦੋ ਸਾਲ ਵਿਕਟੋਰੀਆ ਸਟੇਟ ਵਿੱਚ ਕੋਈ ਵੱਡਾ ਇਕੱਠ ਨਹੀਂ ਹੋ ਸਕਿਆ , ਇਸ ਲਈ ਜੀਲੌਂਗ ਦੇ ਇਸ ਮੇਲੇ ਵਿੱਚ ਪੰਜਾਬੀ ਹੁੰਮ- ਹੁਮਾ ਕੇ ਪੁੱਜੇ। ਇਸ ਭਰੇ ਮੇਲੇ ਵਿੱਚ ਪੰਜਾਬੀ ਸੱਥ ਮੈਲਬਰਨ ਆਸਟ੍ਰੇਲੀਆ ਵੱਲੋਂ ਤਿੰਨ ਪੰਜਾਬੀ ਦੇ ਕਾਵ ਸੰਗ੍ਰਹਿ (ਕੰਵਲ ਸਿੱਧੂ ਦੀ ‘ਅੱਕ ਰਸ’, ਬਿੰਦਰ ਮਾਨ ਦੀ ‘ਧੂੜਾਂ ਨੇ ਸਰਬੱਤ’, ਅਤੇ ਭਜਨ ਸਿੰਘ ਵਿਰਕ ਜੀ ਦਾ ਗ਼ਜ਼ਲ ਸੰਗ੍ਰਹਿ ‘ਬਰਬਾਦੀਆਂ ਦਾ ਮੰਜ਼ਰ’ ) ਲੋਕ ਅਰਪਣ ਕੀਤੀਆਂ ਗਈਆਂ। ਇਸੇ ਦੌਰਾਨ ਪੰਜਾਬੀ ਸੱਥ ਮੈਲਬਰਨ ਵੱਲੋਂ ਕਿਤਾਬਾਂ ਦੀ ਦੁਕਾਨ ਵੀ ਲਗਾਈ ਗਈ , ਜਿਸ ਵਿੱਚ ਮੇਲੀਆਂ ਨੇ ਚੰਗੀ ਦਿਲਚਸਪੀ ਦਿਖਾਈ। ਇਸ ਮੇਲੇ ਵਿੱਚ ਪੰਜਾਬੀ ਸੱਥ ਮੈਲਬਰਨ ਵੱਲੋਂ ਕੁਲਜੀਤ ਕੌਰ ਗ਼ਜ਼ਲ, ਮਧੂ ਤਨਹਾ, ਲਵਪ੍ਰੀਤ ਕੌਰ, ਹਰਜੋਤ ਰੰਧਾਵਾ, ਮਨਦੀਪ ਰੰਧਾਵਾ ਆਦਿ ਨੇ ਹਾਜਰੀ ਲਵਾਈ।
