
ਗਲਾਸਗੋ / ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) ਸਾਊਥਾਲ ਸਥਿਤ ਔਰਤਾਂ ਦੀ ਸੰਸਥਾ ‘ਵੋਇਸ ਆਫ ਵੂਮਨ’ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਦੇ ਸਬੰਧ ਵਿੱਚ ਛਬੀਲ ਲਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੋਇਸ ਆਫ ਵੂਮਨ ਦੀ ਮੁੱਖ ਸੇਵਾਦਾਰ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਕੌਂਸਲਰ ਜਸਬੀਰ ਕੌਰ ਆਨੰਦ ਤੇ ਕੌਂਸਲਰ ਸਵਰਨ ਸਿੰਘ ਪੱਡਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਨਾਲ ਸਬੰਧਤ ਔਰਤਾਂ ਵੱਲੋਂ ਰਾਹਗੀਰਾਂ ਲਈ ਠੰਡੇ ਮਿੱਠੇ ਜਲ, ਫਲਾਂ ਆਦਿ ਦਾ ਪ੍ਰਬੰਧ ਕੀਤਾ ਹੋਇਆ ਸੀ। ਸ੍ਰੀਮਤੀ ਸੁਰਿੰਦਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੁੱਚੀ ਮਾਨਵਤਾ ਲਈ ਸ਼ਾਂਤੀ ਦੀ ਬਹੁਤ ਵੱਡੀ ਉਦਾਹਰਨ ਹੈ। ਜਬਰ ਨੂੰ ਸਬਰ ਨਾਲ ਠੱਲ੍ਹਣ ਲਈ ਗੁਰੂ ਜੀ ਦੇ ਦੀ ਕੁਰਬਾਨੀ ਲਾਸਾਨੀ ਹੈ। ਇਸ ਛਬੀਲ ਰਾਹੀਂ ਅਵਤਾਰ ਕੌਰ ਚਾਨਾ, ਨਰਿੰਦਰ ਕੌਰ ਖੋਸਾ, ਸੁਰਜੀਤ ਕੌਰ ਅਟਵਾਲ, ਸ਼ੰਤੋਸ ਸੀਂਹ, ਪ੍ਰੀਤ ਬੈਂਸ, ਸਤਵੰਤ ਕੌਰ ਖੋਸਾ, ਵਢਭਾਗ ਸਿੰਘ ਖੋਸਾ, ਸੁਰਿੰਦਰ ਕੌਰ, ਕਰਤਾਰ ਸਿੰਘ ਖੋਸਾ, ਜਸਵੰਤ ਸਿੰਘ ਖੋਸਾ, ਜਸਵੀਰ ਕੌਰ ਸੰਧੂ, ਬਿੰਟੀ ਦੇਵੀ ਬਾਂਸਲ, ਜਸਵਿੰਦਰ ਕੌਰ ਕਲਸੀ, ਸ਼ਿਵਦੀਪ ਕੌਰ ਢੇਸੀ, ਸੰਤੋਸ਼ ਸੂਰ, ਸੁਖਵਿੰਦਰ ਕੌਰ, ਪ੍ਰਵੀਨ ਸੂਰ, ਅਮਰਜੀਤ ਕੌਰ ਰੰਧਾਵਾ, ਪਰਮਜੀਤ ਕੌਰ, ਹਰਬੰਸ ਕੌਰ ਗਿੱਲ, ਗੁਰਵਿੰਦਰ ਕੌਰ, ਗੁਰਦੀਪ ਕੌਰ, ਹਰਜੀਤ ਕੌਰ, ਜਸਵੰਤ ਕੌਰ ਘੁਮਾਣ, ਦਵਿੰਦਰ ਕੌਰ ਚੱਘਰ, ਜੋਗਿੰਦਰ ਕੌਰ ਭੰਮਰਾ, ਕੁਲਦੀਪ ਕੌਰ, ਗੁਰਮੇਜ ਕੌਰ, ਕੁਲਦੀਪ ਕੌਰ ਧਾਲੀਵਾਲ, ਸੁਰਿੰਦਰ ਕੌਰ ਢੱਡੇ, ਜਸਵਿੰਦਰ ਕੌਰ ਮਾਰਵੇ ਲਖਵਿੰਦਰ ਕੌਰ ਤੇ ਮਹਿੰਦਰ ਕੌਰ ਧਾਲੀਵਾਲ ਆਦਿ ਨੇ ਸੇਵਾ ਕਾਰਜਾਂ ਵਿੱਚ ਹਿੱਸਾ ਲਿਆ। ਬੀਬੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ ।