8.6 C
United Kingdom
Friday, April 18, 2025

More

    ਬੱਦਲਾਂ ‘ਚੋਂ ਚੰਨ ਵਾਂਗ ਚਮਕਿਆ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਾ ਕਲਾਂ

    ਛੁੱਟੀਆਂ ਵਿੱਚ ਵੀ ਅਧਿਆਪਕਾਂ ਨੇ ਲਗਾਇਆ ਆਨ-ਲਾਈਨ ਸਮਰ ਕੈਂਪ
    ਚੋਹਲਾ ਸਾਹਿਬ/ਤਰਨਤਾਰਨ,15 ਜੂਨ (ਰਾਕੇਸ਼ ਨਈਅਰ) ਆਪਣੇ ਜਜ਼ਬਿਆਂ ਨੂੰ ਸੱਚ ਕਰ ਵਿਖਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ।ਆਪਣੇ ਸੁਪਨਿਆਂ ਨੂੰ ਹੌਂਸਲੇ ਦੇ ਖੰਭ ਲਗਾ ਕੇ ਆਪਣੇ ਜਜ਼ਬਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਹੁਨਰ ਇਕ ਮਿਹਨਤੀ ਇਨਸਾਨ ਹੀ ਜਾਣਦਾ ਹੈ।ਕੁਝ ਅਜਿਹੀ ਹੀ ਵੱਖਰੇ ਹੌਂਸਲਿਆਂ ਦੀ ਉਡਾਣ ਭਰੀ ਹੈ ਸਰਕਾਰੀ ਐਲੀਮੈਂਟਰੀ ਸਕੂਲ ਜਵੰਦਾ ਕਲਾਂ ਦੀ ਮਿਹਨਤੀ ਅਧਿਆਪਕਾ ਸ੍ਰੀਮਤੀ ਰੁਪਿੰਦਰਜੀਤ ਕੌਰ ਨੇ,ਜਿਨ੍ਹਾਂ ਨੇ ਆਪਣੇ ਸਾਥੀ ਅਧਿਆਪਕ ਮੈਡਮ ਜਸਵਿੰਦਰ ਕੌਰ,ਸਨਪ੍ਰੀਤ ਕੌਰ,ਸਰ ਰਸ਼ਿਮ ਜੀ ਅਤੇ  ਸਰ ਗੁਰਮਿੰਦਰ ਸਿੰਘ ਨਾਲ ਮਿਲ ਕੇ ਸਕੂਲ ਨੂੰ ਬੁਲੰਦੀਆਂ ‘ਤੇ ਲਿਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।ਇਸ ਕੰਮ ਵਿੱਚ ਉਹਨਾਂ ਦਾ ਦਿਨ-ਰਾਤ ਸਾਥ ਦਿੱਤਾ ਹੈ ਉਨ੍ਹਾਂ ਦੇ ਪਤੀ ਸ਼੍ਰੀ ਰਘਬੀਰ ਸਿੰਘ ਨੇ ਜੋ ਆਪ ਵੀ ਈ.ਟੀ.ਟੀ. ਅਧਿਆਪਕ ਹਨ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਜੱਗਪੁਰ ਵਿਖੇ ਬਤੌਰ ਈ.ਟੀ.ਟੀ ਅਧਿਆਪਕ ਵਜੋਂ  ਸੇਵਾ ਨਿਭਾ ਰਹੇ ਹਨ।ਜਿਹੜੇ ਹਮੇਸ਼ਾਂ ਮੈਡਮ ਰੁਪਿੰਦਰਜੀਤ ਕੌਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਦੀ ਟੀਮ ਨਾਲ ਚਟਾਨ ਵਾਂਗ ਖੜੇ ਹਨ ਅਤੇ ਸਕੂਲ ਦੇ ਹਰੇਕ ਕੋਨੇ ਨੂੰ ਸੰਵਾਰਨ ਲਈ ਮਿਲ ਕੇ ਵਿਉਂਤਬੰਦੀ ਕਰਨ ਦੇ ਨਾਲ-ਨਾਲ ਖੁਦ ਕੰਮ ਕਰਵਾਇਆ ਅਤੇ ਸਕੂਲ ਦੀ ਕਲਰ ਕੋਡਿੰਗ,ਪਾਰਕਾਂ,ਸਮਾਰਟ ਕਲਾਸਰੂਮ,ਪ੍ਰੋਜੈਕਟਰ ਰੂਮ ਦੇ ਨਾਲ ਨਾਲ ਵਿਦਿਆਰਥੀਆਂ ਦੀ ਬਿਹਤਰੀਨ ਸਿੱਖਿਆ ਸਕੂਲ ਦੇ ਅਧਿਆਪਕ ਸਹਿਬਾਨ ਦਾ ਮੁੱਖ ਮਕਸਦ ਰਿਹਾ ਹੈ।ਜ਼ਿਲ੍ਹਾ ਪ੍ਰਿੰਟ ਮੀਡੀਆ ਕੋਆਰਡੀਨੇਟਰ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕਰਦਿਆ ਮੈਡਮ ਰੁਪਿੰਦਰਜੀਤ ਕੌਰ ਨੇ ਕਿਹਾ ਕਿ ਸਕੂਲ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਇੱਕ ਟੀਮ ਵਰਕ ਦੇ ਤੌਰ ‘ਤੇ ਕੰਮ ਕੀਤਾ ਗਿਆ ਹੈ। ਸਕੂਲ ਦੇ ਹਰੇਕ ਅਧਿਆਪਕ ਅਤੇ ਆਂਗਨਵਾੜੀ ਵਰਕਰਜ਼ ਨੇ ਵੀ ਦਿਨ ਰਾਤ ਸਕੂਲ ਲਈ ਸਮਰਪਿਤ ਹੋ ਕੇ ਕੰਮ ਕੀਤਾ।ਬੀ.ਐਮ.ਟੀ ਸ. ਰੇਸ਼ਮ ਸਿੰਘ ਅਤੇ ਉਹਨਾਂ ਦੀ ਮਿਹਨਤੀ ਟੀਮ ਨੇ ਵੀ ਸਕੂਲ ਨੂੰ ਹਰ ਸੰਭਵ ਸਹਿਯੋਗ ਦਿੱਤਾ।ਉਹਨਾਂ ਕਿਹਾ ਕਿ ਸਮਾਰਟ ਸਕੂਲ ਕੋਆਰਡੀਨੇਟਰ ਸ.ਅਮਨਦੀਪ ਸਿੰਘ ਨੇ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਾਲ ਸਕੂਲ ਨੂੰ ਨਿਵਾਜ਼ਿਆ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੌਸ਼ਹਿਰਾ ਪੰਨੂਆਂ  ਮੈਡਮ ਵੀਰਜੀਤ ਕੌਰ ਨੇ ਕਿਹਾ ਕਿ ਸਕੂਲ ਦੇ ਮਿਹਨਤੀ ਅਧਿਆਪਕ ਸਹਿਬਾਨ ਨੇ ਸਕੂਲ ਨੂੰ ਹਰੇਕ ਪੱਖ ਤੋਂ ਸੋਹਣਾ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਹੈ।ਉਹਨਾਂ ਕਿਹਾ ਕਿ ਛੁੱਟੀਆਂ ਵਿੱਚ ਵੀ ਇਸ ਸਕੂਲ ਦੇ ਅਧਿਆਪਕਾਂ ਨੇ ਸਮਰ ਕੈਂਪ ਲਗਾਇਆ ਅਤੇ ਸਕੂਲ ਦੀ ਦਿੱਖ ਨੂੰ ਚਾਰ ਚੰਦ ਲਾਉਣ ਲਈ ਮਿਹਨਤ ਕੀਤੀ  ਅਤੇ ਭਵਿੱਖ ਵਿੱਚ ਇਹ ਸਕੂਲ ਬੁਲੰਦੀਆਂ ਨੂੰ ਜਰੂਰ ਛੂਹੇਗਾ।ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਪਰਮਜੀਤ ਸਿੰਘ ਨੇ ਸਕੂਲ ਮੁੱਖੀ ਅਤੇ ਸਮੂਹ ਅਧਿਆਪਕ ਸਹਿਬਾਨ ਨੂੰ ਆਪਣੇ ਸਕੂਲ ਅਤੇ ਇਸਦੇ ਵਿੱਚ ਪੜਦੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਦਿਨ ਰਾਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!