ਲੰਘ ਗਈਆਂ ਬਾਰਸ਼ਾਂ ਵੇ , ਲੰਘ ਗਈਆਂ ਹਨੇਰੀਆਂ,
ਛੇਤੀ ਆਜਾ ਵਤਨਾਂ ਨੂੰ , ਵੇ ਕਾਤੋ ਲਾਈਆਂ ਦੇਰੀਆਂ ।
ਕੋਈ ਬੋਲੇ ਅੱਲ੍ਹਾ ਅੱਲ੍ਹਾ , ਕੋਈ ਬੋਲੇ ਰਾਮ ਜੀ ,
ਦਿਨ ਮੇਰਾ ਲੰਘ ਜਾਂਦਾ , ਨਾ ਲੰਘਦੀ ਸ਼ਾਮ ਜੀ ,
ਦਿਲ ਮੇਰਾ ਰੋਵੇਂ , ਰਹਿਣ ਅੱਖਾਂ ਮੂਹਰੇ ਸੂਰਤਾ ਵੇ ਤੇਰੀਆਂ ।
ਛੇਤੀ ਆਜਾ ਵਤਨਾਂ ਨੂੰ …………………………
ਰਾਹ ਮੈਨੂੰ ਘੂਰਦੇ ਵੇ , ਗਲੀ ਮੈਨੂੰ ਘੂਰਦੀ ,
ਖੱਡੇ ਪੱਟੇ ਬਿਰਹੋਂ ਦੇ , ਮੈਂ ਤਾਂ ਫਿਰਾਂ ਪੂਰਦੀ ,
ਜਿਥੇ ਰਲ ਬਹਿੰਦੇ ਸੀ , ਵੇ ਸੁਕ ਗਈਆਂ ਓਹ ਬੇਰੀਆਂ ।
ਛੇਤੀ ਆਜਾ ਵਤਨਾਂ ਨੂੰ ……………………………
ਮੰਜ਼ਿਲ ਹੈ ਬੜੀ ਦੂਰ , ਪੈਰ ਮੇਰੇ ਥੱਕ ਗਏ ,
ਨਾਂ ਤੇਰਾ ਲੈ ਲੈ ‘ਦਰਦੀ’ , ਦੇਖ ਬੁੱਲ ਮੇਰੇ ਅੱਕ ਗਏ ,
ਚਾਵਾਂ ਵਾਲੇ ਮਹਿਲ ਵੇ , ਹੋ ਗਏ ਨੇ ਢਹਿ ਢੇਰੀਆਂ ।
ਛੇਤੀ ਆਜਾ ਵਤਨਾਂ ਨੂੰ ……………………………

ਸ਼ਿਵਨਾਥ ਦਰਦੀ
ਸੰਪਰਕ :-98551/55392ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।