10.8 C
United Kingdom
Monday, May 20, 2024

More

    ਕੋਰੜਾ ਛੰਦ

    ਕਲਮ ਦੀ ਦਾਤ ਰੱਬੀ ਵਰਦਾਨ ਹੈ।
    ਕਵੀਆਂ ਦੀ ਜੱਗ ‘ਤੇ ਨਿਆਰੀ ਸ਼ਾਨ ਹੈ।
    ਲਿਖਣ ਤੋਂ ਪਹਿਲਾਂ ਸੋਚਦੀ ਵਿਚਾਰਦੀ
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।

    ਵਧੀਆ ਕਲਮ ਦੀ ਇਹ ਖੂਬੀ ਖਾਸ ਜੀ।
    ਹਾਰਿਆਂ ਦਿਲਾਂ ਨੂੰ ਦਿੰਦੀ ਧਰਵਾਸ ਜੀ।
    ਇਹਦੀ ਪਤਵਾਰ ਡੁੱਬਿਆਂ ਨੂੰ ਤਾਰਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।

    ਚੜ੍ਹਦੀ ਕਲਾ ‘ਚ ਵਿਸ਼ਵਾਸ ਰੱਖਦੀ।
    ਸਾਂਭ-ਸਾਂਭ ਸਦਾ ਵਿਸ਼ਵਾਸ਼ ਰਖਦੀ।
    ਲੋੜ ਪਵੇ ਚੰਡੀ ਦਾ ਰੂਪ ਧਾਰਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।

    ਮੋਈਆਂ ਜਿੰਦਾਂ ਵਿੱਚ ਜਾਵੇ ਰੂਹ ਫੂਕਦੀ ।
    ਮਿੱਠੇ ਬੋਲ ਬੋਲੇ ਜਿਉਂ ਕੋਇਲ ਕੂਕਦੀ।
    ਤਪਦੇ ਦਿਲਾਂ ਨੂੰ ਇਹ ਜਾਵੇ ਠਾਰਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰ ਦੀ।

    ਲਿਖੋ ਪੂਰੀ ਕਰ ਕੇ ਤਿਆਰੀ ਮਿੱਤਰੋ।
    ਚੜ੍ਹ ਜਾਵੇ ਦਿਲ ਨੂੰ ਖੁਮਾਰੀ ਮਿੱਤਰੋ।
    ਲਿਖੋ ਤਕਲੀਫ਼ ਸਾਰੇ ਸੰਸਾਰ ਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।

    ਕਲਮ ਸੁਚੱਜੀ ਲਿਖੇ ਸੱਚ ਮਿੱਤਰਾ ।
    ਪੱਲੇ ਸੱਚ ਚੜ੍ਹ ਕੋਠੇ ਨੱਚ ਮਿੱਤਰਾ।
    ਉਲਝੀ ਜੋ ਲਿਟ ਕਲਮ ਸਵਾਰਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।

    ਲਿਖ ਪਿਆਰੇ ਬੋਲ ਕਰੇ ਮਦਹੋਸ਼ ਜੀ।
    ਕਦੇ ਦੂਜਿਆਂ ਦੇ ਦਿਲੀਂ ਭਰੇ ਜੋਸ਼ ਜੀ।
    ਜਾਬਰਾਂ ਦੇ ਤਾਈਂ ਕਦੇ ਹੈ ਵੰਗਾਰਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ।

    ਰਹੋ ਸਾਵਧਾਨ ਕਲਮਾਂ ਦੇ ਵਾਰ ਤੋਂ।
    ਲਾਵੇ ਡੂੰਘੇ ਫੱਟ ਤਿੱਖੇ ਤਲਵਾਰ ਤੋਂ।
    ਜਾਗਦੀ ਜ਼ਮੀਰ ਜਦੋਂ ਡੰਗ ਮਾਰਦੀ।
    ਕਵੀ ਦੀ ਕਲਮ ਨਾ ਕਦੇ ਵੀ ਹਾਰਦੀ‌।

    ਅਮਰਜੀਤ ਕੌਰ ਮੋਰਿੰਡਾ

    7009839007.

    PUNJ DARYA

    Leave a Reply

    Latest Posts

    error: Content is protected !!